ਝੂਲਨਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝੂਲਨਾ. ਕ੍ਰਿ—ਪੀਂਘ ਹਿੰਡੋਲੇ ਆਦਿ ਵਿੱਚ ਝੂਟਾ ਲੈਣਾ। ੨ ਸੰਗ੍ਯਾ—ਝੂਲਾ. ਹਿੰਡੋਲਾ. ਪੀਂਘ । ੩ ਇੱਕ ਛੰਦ. ਲੱਛਣ—ਚਾਰ ਚਰਣ, ਪ੍ਰਤਿ ਚਰਣ ਅੱਠ ਯਗਣ. ਇਹ “ਮਣਿਧਰ” ਸਵੈਯੇ ਦਾ ਰੂਪ ਹੈ. ISS,ISS,ISS,ISS,ISS,ISS,ISS,ISS.
ਉਦਾਹਰਣ—
ਸੁਨੇ ਕੂਕਕੇ ਕੋਕਿਲਾ ਕੋਪ ਕੀਨੋ
ਮੁਖੰ ਦੇਖਕੈ ਚੰਦ ਦਾਰੇਰ ਖਾਈ ,
ਲਸੈਂ ਨੈਨ ਬਾਂਕੇ ਮਨੈ ਮੀਨ ਮੋਹੈਂ
ਲਖੈ ਜਾਤ ਕੇ ਸੂਰ ਕੀ ਜੋਤਿ ਛਾਈ. ¿¿¿
(ਰਾਮਾਵ)
(ਅ) ਝੂਲਨਾ ਦਾ ਦੂਜਾ ਰੂਪ. ਪ੍ਰਤਿ ਚਰਣ ਸੱਤ ਸਗਣ ਅਤੇ ਅੰਤ ਇੱਕ ਯਗਣ.IIS,IIS,IIS,IIS,IIS,IIS,IIS,IIS.
ਉਦਾਹਰਣ—
ਨਹਿ ਨਾਮ ਜਪ੍ਯੋ ਨਹਿ ਦਾਨ ਕਰ੍ਯੋ,
ਨਹਿ ਸਤ੍ਰੁਨ ਕੇ ਸਿਰ ਕਾਟ ਦੀਏ,
ਪਰ ਕੇ ਹਿਤ ਚਿੱਤ ਦ੍ਰਵ੍ਯੋ ਨ ਕਭੀ
ਹਿਤ ਕ਼ੌਮ ਵਸ੍ਯੋ ਨ ਕਦਾਪਿ ਹੀਏ.***
(ੲ) ਝੂਲਨੇ ਦਾ ਤੀਜਾ ਰੂਪ. ਪ੍ਰਤਿ ਚਰਣ ੩੭ ਮਾਤ੍ਰਾ. ਤਿੰਨ ਵਿਸ਼੍ਰਾਮ ਦਸ ਦਸ ਪੁਰ, ਚੌਥਾ ਸੱਤ ਮਾਤ੍ਰਾ ਪੁਰ, ਅੰਤ ਯਗਣ, .
ਉਦਾਹਰਣ—
ਚੰਦ ਸਤ ਭੇਦਿਆ ਨਾਦ ਸਤ ਪੂਰਿਆ,
ਸੂਰ ਸਤ ਖੋੜਸਾ ਦੱਤ ਕੀਆ,
ਅਬਲ ਬਲ ਤੋੜਿਆ ਅਚਲ ਚਲ ਥੱਪਿਆ
ਅਘੜੁ ਘੜਿਆ ਤਹਾ ਅਪਿਉ ਪੀਆ. ***
(ਮਾਰੂ ਜੈਦੇਵ)
ਕਰਤ ਚਿੰਕਾਰ ਗਨ, ਪ੍ਰੇਤ ਭੈਰੋਂ ਤਹਾਂ
ਭੇਰਿ ਭੁੰਕਾਰ ਘਨਗਰਜ ਧਾਯੋ,
ਪਰਤ ਝੜ ਲਾਯ ਨਭ ਛਾਯ ਧਾਰਾ
ਪ੍ਰਬਲ ਘਟਾ ਘਨ ਸ਼ਸ੍ਤ੍ਰ ਦਿਸ ਘੋਰ ਛਾਯੋ. ***
(ਸਲੋਹ)
(ਸ) ਚੌਥਾ ਰੂਪ—ਅੰਤ ਯਗਣ ਦੀ ਥਾਂ ਕੇਵਲ ਦੋ ਗੁਰੁ, ਯਥਾ:—
ਹਲਤ ਸੁਖ ਪਲਤ ਸੁਖ, ਨਿੱਤ ਸੁਖ ਸਿਮਰਨੋ,
ਨਾਮ ਗੋਬਿੰਦ ਕਾ ਸਦਾ ਲੀਜੈ.***
(ਧਨਾ ਮ: ੫)
(ਹ) ਪੰਜਵਾਂ ਰੂਪ—ਪ੍ਰਤਿ ਚਰਣ ੨੬ ਮਾਤ੍ਰਾ. ਸੱਤ ਸੱਤ ਪੁਰ ਤਿੰਨ ਵਿਸ਼੍ਰਾਮ, ਚੌਥਾ ਪੰਜ ਮਾਤ੍ਰਾ ਪੁਰ, ਅੰਤ ਗੁਰੁ ਲਘੁ.
ਗੁਰੁ ਕ੍ਰਿਪਾ ਨਿਧਿ, ਗੁਣ ਖਾਨਿ ਹੈ,
ਉਪਦੇਸ਼ ਤਿਂਹ, ਮਨ ਧਾਰ.***
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਝੂਲਨਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਝੂਲਨਾ : ਝੂਲਨਾ ਸ਼ਬਦ ਕਿਰਿਆ ਵੀ ਹੈ ਤੇ ਨਾਂਵ ਵੀ। ‘ਕਿਰਿਆ’ ਰੂਪ ਵਿਚ ਇਸ ਸ਼ਬਦ ਦਾ ਅਰਥ ਝੂਲਣਾ ਜਾਂ ਝੂਟੇ ਲੈਣਾ ਹੈ। ਨਾਂਵ ਰੂਪ ਵਿਚ ਝੂਲਨਾ ਦਾ ਭਾਵ ਹੈ ਝੂਲਾ, ਪੰਘੂੜਾ, ਪੀਂਘ ਆਦਿ। ਬੱਚੇ ਨੂੰ ਸੁਆਉਣ ਲਈ ਗਾਇਆ ਗੀਤ ਵੀ ਝੂਲਣਾ ਅਖਵਾਉਂਦਾ ਹੈ। ਉਦਾਹਰਣ ਵਜੋਂ :
‘ਝੂਲੋ ਮੇਰੇ ਲਾਲ ਜੀ ਝੂਲਣਾ’
ਕਵਿਤਾ ਦੇ ਖੇਤਰ ਵਿਚ ਝੂਲਨਾ ਛੰਦ ਹੈ। ਝੂਲਨਾ ਗਣਿਕ ਛੰਦ ਹੈ ਇਸ ਦੀ ਪੁਰਾਤਨ ਸਾਹਿਤ ਵਿਚ ਹੋਈ ਵਰਤੋਂ ਆਮ ਮਿਲਦੀ ਹੈ। ਆਧੁਨਿਕ ਸਾਹਿਤ ਵਿਚ ਹੋਰ ਕਾਵਿ-ਛੰਦਾਂ ਨਾਲ ਇਸ ਛੰਦ ਦੀ ਵਰਤੋਂ ਵੀ ਬਹੁਤ ਘਟ ਗਈ ਹੈ। ਝੂਲਨਾਂ ਕਿਉਂਕਿ ਗਣਿਕ ਛੰਦ ਹੈ ਇਸ ਲਈ ਗੁਣਾ ਦੇ ਹਿਸਾਬ ਵਿਚ ਛੰਦ ਦੇ ਕਈ ਰੂਪ ਮਿਲਦੇ ਹਨ :––ਪਹਿਲੇ ਰੂਪ ਵਿਚ ਰਗਣ ਹੁੰਦੇ ਹਨ :
“ਕੌਣ ਸੀ ਨੀ ਸਖੀ ਸਾਵਲਾ ਕਾਨ੍ਹ ਸੀ,
ਜਾਂਵਦਾ ਜਾਂਵਦਾ ਬੰਸਰੀ ਵਜਾ ਗਿਆ।”
(ਵਿਧਾਤਾ ਸਿੰਘ ਤੀਰ)
ਦੂਜਾ ਰੂਪ ਜਿੱਥੇ ਝੂਲਨੇ ਨੂੰ ਸਵੱਯੇ ਦੇ ਰੂਪ ਵਿਚ ਵਰਤ ਲਿਆ ਜਾਂਦਾ ਹੈ। ਇਸ ਰੂਪ ਵਿਚ ਸੱਤ ਵਾਰ ਭਗਣ ਵਰਤ ਕੇ ਅੰਤ ਦੋ ਗੁਰੂ ਵਰਤੇ ਜਾਂਦੇ ਹਨ :––
ਕਾਨ ਸੁਨੀ ਧੁਨਿ ਦੇਵਨ ਕੀ ਸਭ,
ਦਾਨਵ ਮਾਰਣ ਕੋ ਪ੍ਰਣ ਕੀਨੋ।
ਤੀਜਾ ਰੂਪ ਜਿਸ ਵਿਚ ਪ੍ਰਤਿ ਚਰਣ 37 ਮਾਤ੍ਰਾਂ ਹਨ। ਪਹਿਲੇ ਤਿੰਨ ਵਿਸ਼ਰਾਮ 10, 10 ਮਾਤਰਾਂ ਦੇ ਅੰਤਲਾ ਸੱਤ ਮਾਤਰਾਂ ਦੇ ਅੰਤ ਵਿਚ ਡਗਣ। ਉਦਾਰਹਣ ਵਜੋਂ
ਚੰਦ ਸਤ ਭੇਦਿਆ, ਨਾਦ ਸਤ ਪੂਰਿਆ,
ਸੂਰ ਸਤ ਖੋੜਸਾ, ਦੱਤ ਕੀਆ।
ਅਬਲ ਅਬਲ ਤੋੜਿਆ ਅਚਲ ਚਲ ਥਾਪਿਆ,
ਅਘੜੁ ਘੜਿਆ ਤਹਾ, ਅਪਿਉ ਪੀਆ।
(ਮਾਰੂ ਜੈ ਦੇਵ)
ਚੌਥਾ ਰੂਪ ਸਵੱਯੇ ਦੇ ਰੂਪ ਵਿਚ ਜਦੋਂ ਪ੍ਰਤਿ ਚਰਣ 32 ਮਾਤ੍ਰਾਂ ਤੇ ਬਿਸਰਾਮ ਅੱਠ-ਅੱਠ ਤੇ ਹੁੰਦਾ ਹੈ। ਅੰਤ ਯਗਣ ਦੀ ਥਾਂ ਦੋ ਗੁਰੂ। ਉਦਾਹਰਣ ਵਜੋਂ
ਜੂਝ ਪਰੀ ਸਭ ਸੈਨ ਲਮੀ ਜਬ
ਤਉ ਮਹਿਖਾਸੁਰ ਖੜਗ ਸੰਭਾਰਿਓ।
ਭਯਾਨਕ ਭਾਲੁਕੁ ਜਿਉਂ ਭਭਕਾਰਿਓ।
ਮੁਗਦਰੁ ਲੈ ਅਪਨੇ ਕਰ ਚੰਡ ਸੁ
ਕੈਬਰਤਾ ਤਨ ਉਪਰਿ ਡਾਰਿਓ।
ਜਿਉ ਹਨੁਮਾਨ ਉਖਾਰ ਪਹਾਰ ਕੋ
ਰਾਵਨ ਕੇ ਉਰ ਭੀਤਰ ਮਾਰਿਓ। (56)
(ਚੰਡੀ ਚਰਿਤ ਪਾ. 10)
ਪੰਜਵਾਂ ਰੂਪ ਜਿਸ ਵਿਚ ਪ੍ਰਤਿ ਚਰਣ 26 ਮਾਤਰਾਂ। ਸੱਤ ਸੱਤ ਤੇ ਤਿੰਨ ਵਾਰ ਵਿਸ਼ਰਾਮ ਤੇ ਚੌਥਾ ਵਿਸ਼ਰਾਮ ਪੰਜ ਮਾਤਰਾਂ ਤੇ। ਜਿਵੇਂ
ਗੁਰੁ ਕਿਰਪਾ ਨਿਧਿ, ਸੁਣ ਖਾਨਿ ਹੈ,
ਉਪਦੇਸ਼ ਤਿੰਹ, ਮਨ ਧਾਰ
ਝੂਲਨੇ ਹਿੰਦੀ ਵਿਚ ਬਹੁਤ ਲਿਖੇ ਗਏ ਹਨ। ਪੰਜਾਬੀ ਵਿਚ ਇਸ ਛੰਦ ਦੀ ਵਰਤੋਂ ਬਹੁਤੀ ਨਹੀਂ ਹੋਈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-05-03-16-57, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ. ; ਪੰ. ਸਾ. ਕੋ.
ਵਿਚਾਰ / ਸੁਝਾਅ
Please Login First