ਝੋਰੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝੋਰੜ ਇੱਕ ਪਿੰਡ , ਜੋ ਜਿਲਾ ਹਿਸਾਰ, ਤਸੀਲ ਸਰਸਾ , ਥਾਣਾ ਰੋੜੀ ਵਿੱਚ, ਰੇਲਵੇ ਸਟੇਸ਼ਨ ਬੜਾ ਗੁੜਹ (Bara-Gudah) ਤੋਂ ਚਾਰ ਮੀਲ ਪੂਰਵ ਹੈ. ਇਸ ਪਿੰਡ ਸ਼੍ਰੀ ਦਸ਼ਮੇਸ਼ ਜੀ ਦੱਖਣ ਜਾਂਦੇ ਪਧਾਰੇ ਹਨ. ਜਿਸ ਜੰਡ ਬਿਰਛ ਨਾਲ ਘੋੜਾ ਬੱਧਾ ਸੀ, ਉਹ ਮੌਜੂਦ ਹੈ. ਇੱਥੇ ਗੁਰਦ੍ਵਾਰਾ ਨਹੀਂ ਬਣਾਇਆ ਗਿਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਝੋਰੜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਝੋਰੜ (ਪਿੰਡ): ਹਰਿਆਣਾ ਪ੍ਰਾਂਤ ਦੇ ਸਿਰਸਾ ਜ਼ਿਲ੍ਹੇ ਦਾ ਇਕ ਪਿੰਡ ਜਿਥੇ ਦੱਖਣ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਕੁਝ ਦੇਰ ਲਈ ਰੁਕੇ ਸਨ। ਇਹ ਪਿੰਡ ‘ਬੜਾ ਗੁੜਹ’ ਰੇਲਵੇ ਸਟੇਸ਼ਨ ਤੋਂ ਲਗਭਗ 6 ਕਿ.ਮੀ. ਦੀ ਵਿਥ ਉਤੇ ਸਥਿਤ ਹੈ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਸਥਾਨਕ ਸੰਗਤ ਦੇ ਉਦਮ ਨਾਲ ਗੁਰੂ-ਧਾਮ ਦੀ ਉਸਾਰੀ ਸੰਨ 1950 ਈ. ਵਿਚ ਸ਼ੁਰੂ ਹੋਈ ਸੀ ।
ਇਸ ਸਮਾਰਕ ਦਾ ਨਾਂ ‘ਗੁਰਦੁਆਰਾ ਪਾਤਿਸ਼ਾਹੀ ਦਸਵੀਂ ’ ਪ੍ਰਚਲਿਤ ਹੋਇਆ ਹੈ। ਪਹਿਲਾਂ ਇਥੇ ਜੰਡ ਦਾ ਉਹ ਬ੍ਰਿਛ ਮੌਜੂਦ ਸੀ, ਜਿਸ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ। ਇਸ ਗੁਰਦੁਆਰੇ ਦੀ ਸਾਂਭ-ਸੰਭਾਲ ਸਥਾਨਕ ਸੰਗਤ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First