ਟਾਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਡ (ਨਾਂ,ਇ) 1 ਅਰਕ ਤੋਂ ਉੱਪਰ ਡੌਲੇ ਦੁਆਲੇ ਪਹਿਰਿਆ ਜਾਣ ਵਾਲਾ ਕੰਗਣ ਜਿਹਾ ਜ਼ਨਾਨਾ ਗਹਿਣਾ 2 ਛੱਲੇ ਜਾਂ ਮੁੰਦਰੀ ਦੇ ਰੂਪ ਵਿੱਚ ਪਾਈ ਜਾਣ ਵਾਲੀ ਰੱਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਟਾਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਡ. Colonel James Tod. ਇਸ ਵਿਦ੍ਵਾਨ ਦਾ ਜਨਮ ਸਨ ੧੭੮੨ ਵਿੱਚ ਹੋਇਆ. ਸਨ ੧੭੯੮ ਵਿੱਚ ਈਸ੍ਟ ਇੰਡੀਆ ਕੰਪਨੀ ਦਾ ਨੌਕਰ ਬਣਕੇ ਭਾਰਤ ਪਹੁੰਚਿਆ. ਅਨੇਕ ਅਹੁਦਿਆਂ ਤੇ ਰਹਿਕੇ ਅੰਤ ਨੂੰ ਰਾਜਪੂਤਾਨੇ ਵਿੱਚ ਗਵਰਨਰ ਜਨਰਲ ਦਾ ਪ੍ਰਤਿਨਿਧਿ (A.G.G.) ਬਣਿਆ. ਸਨ ੧੮੨੩ ਵਿਚ ਪੈਨਸ਼ਨ ਲੈਕੇ ਟਾਡ ਸਾਹਿਬ ਨੇ ਰਾਜਪੂਤਾਨੇ ਦਾ ਉੱਤਮ ਇਤਿਹਾਸ “ਰਾਜ੎ਥਾਨ” ਸਨ ੧੮੨੯ ਵਿੱਚ ਪ੍ਰਕਾਸ਼ਿਤ ਕੀਤਾ. ਇਸ ਨੇ ਅੰਗ੍ਰੇਜ਼ੀ ਸਰਕਾਰ ਨਾਲ ਰਾਜਪੂਤਾਨੇ ਦੇ ਰਈਸਾਂ ਦਾ ਮਿਤ੍ਰਭਾਵ ਦ੍ਰਿੜ੍ਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.