ਟਾਸਕਬਾਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Taskbar
ਟਾਸਕਬਾਰ ਵਿੰਡੋ ਦੀ ਡੈਸਕਟਾਪ ਦੇ ਹੇਠਲੇ ਪਾਸੇ ਨਜ਼ਰ ਆਉਂਦੀ ਹੈ। ਇਹ ਇਕ ਲੰਬਾਤਮਕ ਪੱਟੀ ਦੇ ਰੂਪ ਵਿੱਚ ਹੁੰਦੀ ਹੈ। ਇਸ ਦੇ ਬਿਲਕੁਲ ਖੱਬੇ ਹੱਥ ਸਟਾਰਟ ਬਟਨ ਲੱਗਿਆ ਹੁੰਦਾ। ਖੋਲ੍ਹੀਆਂ ਗਈਆਂ ਸਾਰੀਆਂ ਐਪਲੀਕੇਸ਼ਨਾਂ ਟਾਸਕਬਾਰ ਉੱਪਰ ਨਜ਼ਰ ਆਉਂਦੀਆਂ ਹਨ। ਟਾਸਕਬਾਰ ਦੀ ਮਦਦ ਨਾਲ ਵੱਖ-ਵੱਖ ਐਪਲੀਕੇਸ਼ਨਾਂ ਵਿਚਕਾਰ ਘੁੰਮਣਾ ਬਹੁਤ ਅਸਾਨ ਹੁੰਦਾ ਹੈ। ਜਦੋਂ ਟਾਸਕਬਾਰ ਉੱਪਰਲੀ ਕਿਸੇ ਐਪਲੀਕੇਸ਼ਨ ਦੇ ਆਈਕਾਨ ਉੱਤੇ ਕਲਿੱਕ ਕੀਤਾ ਜਾਂਦਾ ਹੈ ਤਾਂ ਇਹ ਖੁਲ੍ਹ ਜਾਂਦੀ ਹੈ। ਅਜਿਹਾ ਕਰਨ ਨਾਲ ਐਪਲੀਕੇਸ਼ਨ ਪੂਰੀ ਸਕਰੀਨ ਉੱਤੇ ਪਸਰ ਜਾਂਦੀ ਹੈ ਤੇ ਵਰਤਮਾਨ ਵਿੰਡੋ ਦਾ ਰੂਪ ਧਾਰਨ ਕਰ ਲੈਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First