ਟਿੱਕੇ ਦੀ ਵਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਿੱਕੇ ਦੀ ਵਾਰ. ਰਾਮਕਲੀ ਦੀ ਤੀਜੀਵਾਰ, ਜੋ ਬਲਵੰਡ ਅਤੇ ਸੱਤੇ ਰਬਾਬੀਆਂ ਦੀ ਰਚਨਾ ਹੈ. ਇਸ ਵਿੱਚ ਸਤਿਗੁਰਾਂ ਦੇ ਟਿੱਕੇ ਜਾਣ (ਤਿਲਕ ਪ੍ਰਾਪਤਿ) ਦਾ ਪ੍ਰਸੰਗ ਹੈ, ਇਸ ਲਈ ਗ੍ਯਾਨੀਆਂ ਕਰਕੇ ਇਸ ਦਾ ਇਹ ਨਾਉਂ ਹੋ ਗਿਆ ਹੈ. ਇਸ ਵਾਰ ਦੀਆਂ ਪੌੜੀਆਂ ੮ ਹਨ.1
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟਿੱਕੇ ਦੀ ਵਾਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਟਿੱਕੇ ਦੀ ਵਾਰ: ਗੁਰੂ ਗ੍ਰੰਥ ਵਿਚ ਸੰਕਲਿਤ ਇਹ ਵਾਰ ਸਤੈ ਅਤੇ ਬਲਵੰਡ ਨਾਂ ਦੇ ਦੋ ਡੂੰਮਾਂ ਦੀ ਲਿਖੀ ਹੋਈ ਹੈ, ਜੋ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਕਰਦੇ ਸਨ। ਇਸ ਵਾਰ ਨੂੰ ‘ਟਿੱਕੇ ਦੀ ਵਾਰ’ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਵਿਚ ਗੁਰੂ ਸਾਹਿਬਾਂ ਨੂੰ ਟਿਕੇ ਜਾਣ (ਤਿਲਕ ਦੇਣ) ਦਾ ਬ੍ਰਿੱਤਾਂਤ ਦਰਜ ਹੈ। ਇਹ ਨਾਂ ਵਿਆਖਿਆ -ਕਾਰਾਂ ਜਾਂ ਪ੍ਰਚਾਰਕਾਂ ਦਾ ਦਿੱਤਾ ਹੋਇਆ ਹੈ। ਮੂਲ ਵਾਰ ਵਿਚ ਇਸ ਪ੍ਰਕਾਰ ਦਾ ਕੋਈ ਨਾਂ ਦਿੱਤਾ ਹੋਇਆ ਨਹੀਂ ਮਿਲਦਾ। ਵੇਖੋ ‘ਸਤਾ ਡੂੰਮ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First