ਟੇਬਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੇਬਲ [ਨਾਂਪੁ] ਮੇਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟੇਬਲ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Table

ਟੇਬਲ ਅੰਕੜਿਆਂ (Data) ਨੂੰ ਲੇਟਵੀਂਆਂ ਅਤੇ ਖੜ੍ਹਵੀਆਂ ਲਾਈਨਾਂ ਵਿੱਚ ਲਿਖਣ ਦਾ ਇਕ ਤਰੀਕਾ ਹੈ। ਟੇਬਲ ਦੀਆਂ ਲੇਟਵੀਂਆਂ ਲਾਈਨਾਂ (Horizontal Lines) ਨੂੰ ਰੋਅਜ਼ (Rows) ਅਤੇ ਖੜ੍ਹਵੀਆਂ ਲਾਈਨਾਂ (Vertical Lines) ਨੂੰ ਕਾਲਮ (Columns) ਕਿਹਾ ਜਾਂਦਾ ਹੈ। ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈਲ (Cell) ਕਿਹਾ ਜਾਂਦਾ ਹੈ।

ਵਰਡ ਵਿੱਚ ਤੁਸੀਂ ਟੇਬਲ ਨੂੰ ਹੇਠਾਂ ਲਿਖੇ ਤਰੀਕਿਆਂ ਨਾਲ ਬਣਾ ਸਕਦੇ ਹੋ :

· ਟੇਬਲ ਇਨਸਰਟ ਕਰਨਾ (Inserting Table)

· ਟੇਬਲ ਡਰਾਅ ਕਰਨਾ (Drawing a Table)

ਟੇਬਲ ਇਨਸਰਟ ਕਰਨਾ

ਜੇਕਰ ਤੁਸੀਂ ਟੇਬਲ ਇਨਸਰਟ ਜਾਂ ਦਾਖ਼ਲ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਲਿਖਿਆ ਢੰਗ ਵਰਤੋ :

1) ਕਰਸਰ ਨੂੰ ਉਸ ਜਗ੍ਹਾਂ ਉੱਤੇ ਰੱਖੋ ਜਿੱਥੇ ਤੁਸੀਂ ਟੇਬਲ ਬਣਾਉਣਾ ਚਾਹੁੰਦੇ ਹੋ।

2) Table > Insert ਮੀਨੂ ਦੀ ਚੋਣ ਕਰੋ। ਇਕ ਡਾਈਲਾਗ ਬਾਕਸ ਖੁੱਲ੍ਹੇਗਾ।

3) Rows ਅਤੇ Columns ਦੀ ਗਿਣਤੀ ਨਿਰਧਾਰਿਤ ਕਰੋ।

4) OK ਬਟਨ ਉੱਤੇ ਕਲਿੱਕ ਕਰੋ। ਇਸ ਤਰ੍ਹਾਂ ਤੁਹਾਡੇ ਡਾਕੂਮੈਂਟ ਵਿੱਚ ਟੇਬਲ ਦਾਖ਼ਲ ਹੋ ਜਾਵੇਗਾ।

ਨੋਟ : Standard Toolbar ਦੇ Insert Table ਆਈਕਾਨ ਉੱਤੇ ਕਲਿੱਕ ਕਰਕੇ ਵੀ ਟੇਬਲ ਦਾਖ਼ਲ ਕੀਤਾ ਜਾ ਸਕਦਾ ਹੈ।

ਟੇਬਲ ਡਰਾਅ ਕਰਨਾ

ਜੇਕਰ ਤੁਹਾਡੀ ਡਰਾਇੰਗ ਚੰਗੀ ਹੈ ਤਾਂ ਤੁਸੀਂ ਇਹੀ ਤਰੀਕਾ ਵਰਤ ਸਕਦੇ ਹੋ। ਟੇਬਲ ਬਣਾਉਣ ਦੇ ਪੜਾਅ ਹੇਠਾਂ ਲਿਖੇ ਅਨੁਸਾਰ ਹਨ :

1) Table > Draw Table ਮੀਨੂ ਚੁਣੋ। ਜਿਵੇਂ ਹੀ ਤੁਸੀਂ Draw Table ਮੀਨੂ ਉਪਰ ਕਲਿੱਕ ਕਰੋਗੇ ਤਾਂ ਤੁਹਾਡੇ ਪੌਆਇੰਟਰ ਦੀ ਸ਼ਕਲ ਬਦਲ ਜਾਵੇਗੀ। ਹੁਣ Table and Border ਟੂਲਬਾਰ ਨਜ਼ਰ ਆਵੇਗੀ।

2) ਜਿੱਥੇ ਟੇਬਲ ਬਣਾਉਣਾ ਚਾਹੁੰਦੇ ਹੋ, ਉੱਥੇ ਮਾਊਸ ਦਾ ਖੱਬਾ ਬਟਨ ਦਬਾ ਦਿਉ।

3) ਟੇਬਲ ਦੇ ਅਕਾਰ ਨੂੰ ਧਿਆਨ ਵਿੱਚ ਰੱਖਦਿਆਂ ਮਾਊਸ ਨੂੰ ਆਇਤਾਕਾਰ ਰੂਪ ਵਿੱਚ ਡਰੈਗ ਕਰਦੇ ਜਾਵੋ। ਧਿਆਨ ਰਹੇ ਕਿ ਇਸ ਕੰਮ ਵਿੱਚ ਮਾਊਸ ਦੇ ਖੱਬੇ ਬਟਨ ਨੂੰ ਨਹੀਂ ਛੱਡਣਾ

4) ਅਖੀਰ ਤੇ ਮਾਊਸ ਦਾ ਬਟਨ ਛੱਡ ਦੇਵੋ

5) ਕਾਲਮ ਜੋੜਨ ਲਈ ਮਾਊਸ ਦਾ ਖੱਬਾ ਬਟਨ ਉੱਪਰਲੀ ਲਾਈਨ ਉੱਤੇ ਕਲਿੱਕ ਕਰੋ ਤੇ ਫਿਰ ਡਰੈਗ ਕਰਦੇ ਹੋਏ ਹੇਠਾਂ ਵੱਲ ਲੈ ਜਾਓ। ਯਾਦ ਰਹੇ ਕਿ ਮਾਊਸ ਨੂੰ ਆਇਤਾਕਾਰ ਰੂਪ ਵਿੱਚ ਡਰੈਗ ਨਹੀਂ ਕਰਨਾ। ਇਸ ਨਾਲ ਖੜੀ ਦਿਸ਼ਾ ਵਿੱਚ ਇਕ ਲਾਈਨ ਨਜ਼ਰ ਆਵੇਗੀ। ਹੁਣ ਮਾਊਸ ਦੇ ਬਟਨ ਨੂੰ ਛੱਡ ਦੇਵੋ।

ਨੋਟ: ਤੁਸੀਂ ਟੇਬਲ ਵਿੱਚ ਹੋਰ ਕਾਲਮ ਵੀ ਭਰ ਸਕਦੇ ਹੋ।

6) ਜੇਕਰ ਤੁਸੀਂ ਟੇਬਲ ਵਿੱਚ ਰੋਅ ਜੋੜਨਾ ਚਾਹੁੰਦੇ ਹੋ ਤਾਂ ਇਸ ਦੇ ਖੱਬੇ ਪਾਸੇ ਮਾਊਸ ਨਾਲ ਕਲਿੱਕ ਕਰੋ। ਮਾਊਸ ਨੂੰ ਡਰੈਗ ਕਰਦੇ ਹੋਏ ਸੱਜੇ ਕਿਨਾਰੇ ਤੱਕ ਲੈ ਜਾਓ। ਜਦੋਂ ਪੂਰੀ ਲਾਈਨ ਬਣ ਜਾਵੇ ਤਾਂ ਮਾਊਸ ਦਾ ਬਟਨ ਛੱਡ ਦਿਓ।

ਨੋਟ: ਜੇਕਰ ਤੁਸੀਂ ਲਾਈਨ ਹਟਾਉਣਾ ਚਾਹੁੰਦੇ ਹੋ ਤਾਂ ਟੇਬਲ ਐਂਡ ਬਾਰਡਰ ਟੂਲ ਬਾਰ ਤੋਂ ਇਰੇਜ਼ਰ (ਰਬੜ) ਚੁਣੋ। ਹੁਣ ਮਾਊਸ ਨੂੰ ਪਹਿਲਾਂ ਦੱਸੇ ਤਰੀਕੇ ਨਾਲ ਡਰੈਗ ਕਰੋ ਤੇ ਇਕ-ਇਕ ਕਰਕੇ ਟੇਬਲ ਦੀਆਂ ਲਾਈਨਾਂ ਮਿਟਾਉਂਦੇ ਜਾਵੋ।

ਰੋਅਜ਼ ਅਤੇ ਕਾਲਮਜ਼ ਦੀ ਸੈਟਿੰਗ

ਰੋਅਸ ਦੀ ਉਚਾਈ (Height) ਅਤੇ ਕਾਲਮਜ਼ ਦੀ ਚੌੜਾਈ (Width) ਨੂੰ ਬਰਾਬਰ ਬਣਾਉਣ ਲਈ ਹੇਠ ਲਿਖੇ ਸਟੈੱਪ ਵਰਤੋ :

1. ਟੇਬਲ ਦਾ ਕੋਈ ਇਕ ਸੈਲ ਚੁਣੋ।

2. ਸਾਰੀਆਂ ਰੋਅਜ਼ ਨੂੰ ਬਰਾਬਰ ਉਚਾਈ ਵਾਲਾ ਬਣਾਉਣ ਲਈ ਡਿਸਟਰੀਬਿਊਟਿਡ ਰੋਅਸ ਇਵਨਲੀ      (Distributed Rows Evenly) ਬਟਨ ਉੱਤੇ ਕਲਿੱਕ ਕਰੋ। ਇਹ ਬਟਨ Table and Border ਟੂਲ ਬਾਰ ਉੱਤੇ ਲੱਗਿਆ ਹੁੰਦਾ ਹੈ।

3. ਸਾਰੇ ਕਾਲਮਜ਼ ਨੂੰ ਬਰਾਬਰ ਚੌੜਾਈ ਵਾਲਾ ਬਣਾਉਣ ਲਈ ਡਿਸਟਰੀਬਿਊਟਿਡ ਕਾਲਮਜ਼ ਇਵਨਲੀ     (Distributed Rows Evenly) ਬਟਨ ਉੱਤੇ ਕਲਿੱਕ ਕਰੋ। ਇਹ ਬਟਨ Table and Border ਟੂਲ ਬਾਰ ਉੱਤੇ ਨਜ਼ਰ ਆਉਂਦਾ ਹੈ।

ਨੋਟ: Table > Autofit > Distributed Column Evenly ਦੀ ਵਰਤੋਂ ਕਰਕੇ ਤੁਸੀਂ ਸਾਰੀਆਂ ਰੋਅਜ਼ ਨੂੰ ਬਰਾਬਰ ਉਚਾਈ ਅਤੇ ਸਾਰੇ ਕਾਲਮਜ਼ ਦੀ ਬਰਾਬਰ ਚੌੜਾਈ ਕਰ ਸਕਦੇ ਹੋ।

ਟੇਬਲ ਵਿੱਚ ਡਾਟਾ ਦਾਖ਼ਲ ਕਰਨਾ

1) ਸੈਲ ਚੁਣੋ ਜਿਸ ਵਿੱਚ ਤੁਸੀਂ ਡਾਟਾ ਦਾਖ਼ਲ (Insert) ਕਰਨਾ ਚਾਹੁੰਦੇ ਹੋ।

2) ਡਾਟਾ ਟਾਈਪ ਕਰੋ।

ਵੱਖ-ਵੱਖ ਸੈੱਲਾਂ ਵਿੱਚ ਅੱਗੇ ਨੂੰ ਜਾਣ ਲਈ ਟੈਬ ਕੀਅ ਅਤੇ ਪਿੱਛੇ ਜਾਣ ਲਈ ਸ਼ਿਫਟ+ਟੈਬ ਕੀਅ ਦਬਾਉ।

ਨੋਟ: ਇਹ ਕੰਮ ਤੁਸੀਂ ਐਰੋ ਕੀਜ (Arrow Key) ਰਾਹੀਂ ਵੀ ਕਰਵਾ ਸਕਦੇ ਹੋ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.