ਟੇਬਲੇਟ ਪੀਸੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Tablet PC

ਟੇਬਲੇਟ ਪੀਸੀ ਕੰਪਿਊਟਰ ਦੀ ਦੁਨੀਆ ਵਿੱਚ ਇਕ ਨਿਵੇਕਲਾ ਨਾਮ ਹੈ। ਖੋਜਕਾਰਾਂ ਦਾ ਇਹ ਸੁਪਨਾ ਸੀ ਕਿ ਇਕ ਅਲੱਗ ਕਿਸਮ ਦਾ ਕੰਪਿਊਟਰ ਵਿਕਸਿਤ ਕੀਤਾ ਜਾਵੇ। ਇਹ ਸੁਪਨਾ ਟੇਬਲੇਟ ਪੀਸੀ ਦੇ ਰੂਪ ਵਿੱਚ ਸਾਕਾਰ ਹੋਇਆ। ਇਸ ਕੰਪਿਊਟਰ ਵਿੱਚ ਪੀਸੀ ਦੇ ਜਰੂਰੀ ਅੰਗ ਸਮਝੇ ਜਾਣ ਵਾਲੇ ਕੀਬੋਰਡ ਅਤੇ ਮਾਊਸ ਬਿਲਕੁਲ ਨਹੀਂ ਹੁੰਦੇ। ਇਸ ਵਿੱਚ ਇਨਪੁਟ ਇਕ ਵਿਸ਼ੇਸ਼ ਪੈੱਨ ਜਾਂ ਉਂਗਲਾਂ ਦੇ ਸਪਰਸ਼ ਰਾਹੀਂ ਦਿੱਤੀ ਜਾਂਦੀ ਹੈ। ਪੈੱਨ ਨਾਲ ਲਿਖੀ ਹਰੇਕ ਸ਼ੈਅ ਕੰਪਿਊਟਰ ਟੈਕਸਟ ਵਿੱਚ ਤਬਦੀਲ ਹੋ ਜਾਂਦੀ ਹੈ। ਅਜਿਹੇ ਕੰਪਿਊਟਰਾਂ ਵਿੱਚ ਵਿੰਡੋਜ਼ ਐਕਸਪੀ ਪ੍ਰੋਫੈਸ਼ਨਲ, ਓਂਡਰਾਇਡ ਆਦਿ ਓਪਰੇਟਿੰਗ ਸਿਸਟਮ ਚਲਦੇ ਹਨ।

ਇਹ ਕੰਪਿਊਟਰ ਖਾਸ ਤੌਰ 'ਤੇ ਉਹਨਾਂ ਵਿਅਕਤੀਆਂ ਲਈ ਬਣਾਏ ਗਏ ਹਨ ਜੋ ਸਫ਼ਰ ਦੌਰਾਨ ਇੰਟਰਨੈੱਟ ਨਾਲ ਜੁੜਨਾ ਚਾਹੁੰਦੇ ਹਨ। ਇਹ ਕੰਪਿਊਟਰ ਧਰਤੀ ਉੱਤੇ ਗਤੀਸ਼ੀਲ ਰਹਿੰਦਿਆਂ ਵੀ ਵਰਤੇ ਜਾ ਸਕਦੇ ਹਨ। ਇਹ ਬਹੁਤ ਛੋਟੇ ਅਤੇ ਹਲਕੇ-ਫੁਲਕੇ ਹੁੰਦੇ ਹਨ।

ਭਾਰਤ ਸਰਕਾਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ''ਅਕਾਸ਼'' ਨਾਂ ਦਾ ਟੇਬਲੇਟ ਪੀਸੀ ਰਾਇਤ ਮੁਲ 'ਤੇ ਦੇਣ ਦਾ ਫ਼ੈਸਲਾ ਕੀਤਾ ਹੈ। ਦੁਨੀਆ ਦੇ ਸਭ ਤੋਂ ਸਸਤੇ ਟੇਬਲੇਟ ਪੀਸੀ ਦੀ ਕੀਮਤ 2200/- ਰੁਪੈ ਰੱਖੀ ਗਈ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.