ਟੈਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੈਰਾ. ਸੰ. ਟਾਰ. ਸੰਗ੍ਯਾ—ਟੱਟੂ. ਛੋਟੇ ਕੱਦ ਦਾ ਘਟੀਆ ਘੋੜਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟੈਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਟੈਰਾ : ਆਇਰਲੈਂਡ ਦਾ ਬਹੁਤ ਹੀ ਪ੍ਰਸਿੱਧ ਅਤੇ ਪ੍ਰਾਚੀਨ ਇਤਿਹਾਸਕ ਅਸਥਾਨ ਹੈ ਜਿਹੜਾ ਕਿਲਮੈਸਨ ਵੱਲੋਂ ਟਰਿਮ ਵੱਲ ਜਾਂਦਿਆਂ ਕੋਈ 15 ਕਿ. ਮੀ. ਦੀ ਦੂਰੀ ਤੇ ਹੈ। ਅੱਜਕੱਲ੍ਹ ਇਥੇ ਨੀਵੀਂ ਜਿਹੀ ਪਹਾੜੀ ਹੀ ਬਾਕੀ ਬਚੀ ਹੈ ਜਿਸ ਉੱਤੇ ਅਨੇਕਾਂ ਹੀ ਇਤਿਹਾਸਕ ਥੇਹ ਵੇਖੇ ਜਾ ਸਕਦੇ ਹਨ। ਪੂਰਵ ਇਤਿਹਾਸ–ਕਾਲ ਤੋਂ 6 ਵੀਂ ਸਦੀ ਤੱਕ ਆਇਰਲੈਂਡ ਦੇ ਪ੍ਰਾਚੀਨ ਰਾਜਿਆਂ ਦੀ ਧਾਰਮਿਕ, ਰਾਜਨੀਤਿਕ ਅਤੇ ਸੰਸਕ੍ਰਿਤਕ ਸਿਖਿਆ ਦਾ ਕੇਂਦਰ ਰਿਹਾ ਹੈ। ਲਗਭਗ 1000 ਈ. ਪੂ. ਦੌਰਾਨ ਬਾਦਸ਼ਾਹ ਓਲਾਵ ਫ਼ੋਲ (Ollav Fola) ਨੇ ਆਪਣੀ ਵਿਧਾਨ ਸਭਾ ਦੀ ਸੀਟ ਵੀ ਇਸੇ ਸ਼ਹਿਰ ਵਿਖੇ ਰੱਖੀ ਸੀ। ਇਸ ਸਭਾ ਦੀ ਹਰ ਤੀਸਰੇ ਸਾਲ ਬੈਠਕ ਸੱਦੀ ਜਾਂਦੀ ਸੀ। ਵਿਧਾਨ ਸਭਾ ਦੀ ਬੈਠਕ ਦੀ ਨੁਮਾਇੰਦਗੀ ਲਈ ਆਉਂਦੇ ਪ੍ਰਾਂਤਾਂ ਦੇ ਬਾਦਸ਼ਾਹਾਂ ਦੇ ਇਸ ਸ਼ਹਿਰ ਵਿਚ ਵੱਖੋ ਵੱਖ ਰਿਹਾਇਸ਼ੀ ਮਹਿਲ ਬਣੇ ਹੋਏ ਸਨ। ਇਥੇ ਹੀ ਬਹੁਤ ਵਿਸ਼ਾਲ ਸਭਾ-ਭਵਨ ਵੀ ਬਣਿਆ ਹੁੰਦਾ ਸੀ। ਸੰਨ 227-266 ਵਿਚ ਬਾਦਸ਼ਾਹ ਕਾਰਮਕ ਮੈਕ ਅਰਟ ਵੇਲੇ ਇਸ ਸ਼ਹਿਰ ਦੀ ਮਹੱਤਤਾ ਸਿਖ਼ਰਾਂ ਤੇ ਸੀ ਅਤੇ ਇਹ ਬੜਾ ਖੁਸ਼ਹਾਲ ਸ਼ਹਿਰ ਸੀ। ਉਸ ਨੇ ਇਸ ਨੂੰ ਨਵੇਂ ਸਿਰਿਓਂ ਉਸਾਰਿਆ ਸੀ। ਇਸ ਸ਼ਹਿਰ ਦੀਆਂ ਹੋਰ ਥਾਵਾਂ ਵਿਚ ਇਕ ਉੱਚਾ ਲੰਬਾ ਥੰਮ ਹੈ ਜਿਸ ਨੂੰ ਮੁੱਕਦਰ ਦਾ ਸਤੰਭ ਵੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸਾਇਨਡਾਂ ਦਾ ਪੂਰਵ ਇਤਿਹਾਸਕ ਕਿਲਾ ਵੀ ਇਥੇ ਹੁੰਦਾ ਸੀ ਜਿਸ ਨੂੰ ਪਹਿਲੀ ਅਤੇ ਚੌਥੀ ਸਦੀ ਵਿਚ ਚਾਰ ਵਾਰੀ ਵਧਾਇਆ ਗਿਆ ਸੀ। ਇਸ ਥਾਂ ਥੇਹਾਂ ਦੀ ਖੁਦਾਈ ਦਾ ਕੰਮ 1950 ਈ. ਦੇ ਸਾਲਾਂ ਵਿਚ ਤਜਰਬਾਕਾਰ ਪੁਰਾਤੱਤਵ ਵਿਗਿਆਨੀਆਂ ਨੇ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਕਈ ਖੋਜੀ ਇਸ ਦੀ ਖੁਦਾਈ ਕਰ ਚੁੱਕੇ ਸਨ। ਖੁਦਾਈ ਵਿਚੋਂ ਲਗਭਗ ਪਹਿਲੀਆਂ 5 ਸਦੀਆਂ ਦੇ ਬਣੇ ਮਿੱਟੀ ਦੇ ਭਾਂਡੇ ਮਿਲੇ ਹਨ।
53° 35' ਉ. ਵਿਥ.; 6° 35' ਪੱ. ਲੰਬ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-11-03-56-36, ਹਵਾਲੇ/ਟਿੱਪਣੀਆਂ: ਹ. ਪੁ.––ਐਨ. ਬ੍ਰਿ. ਮਾ. 9 : 820; ਐਨ. ਅਮੈ. 26 : 263
ਵਿਚਾਰ / ਸੁਝਾਅ
Please Login First