ਠੇਕੇਦਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਠੇਕੇਦਾਰ [ਨਾਂਪੁ] ਠੇਕੇ ਉੱਤੇ ਲੈਣ ਵਾਲ਼ਾ , ਠੇਕੇ ਉੱਤੇ ਕੰਮ ਕਰਨ ਵਾਲ਼ਾ ਮਨੁੱਖ; ਸ਼ਰਾਬ ਦੀ ਦੁਕਾਨ ਦਾ ਮਾਲਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਠੇਕੇਦਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Contractor_ਠੇਕੇਦਾਰ: ਉਹ ਵਿਅਕਤੀ ਜੋ ਠੇਕਾ ਲੈਂਦਾ ਹੈ। ਠੇਕਾ ਲੈਣ ਦਾ ਮਤਲਬ ਹੈ ਤੈਅ ਹੋਏ ਮੁੱਲ ਤੇ ਅਤੇ ਆਮ ਤੌਰ ਤੇ ਨਿਸਚਿਤ ਸਮੇਂ ਦੇ ਅੰਦਰ , ਨਿਸਚਿਤ ਕੰਮ ਕਰਨਾ। ਇਹ ਸ਼ਬਦ ਬੰਦਰਗਾਹਾਂ, ਰੇਲਾਂ , ਸੜਕਾਂ , ਪੁਲ ਆਦਿ ਬਣਾਉਣ ਦੇ ਕੰਮ ਨੂੰ ਉਦੋਂ ਲਾਗੂ ਹੁੰਦਾ ਹੈ ਜਦੋਂ ਕੰਮ ਸਰਕਾਰ ਖ਼ੁਦ ਆਪਣੀ ਏਜੰਸੀ ਰਾਹੀਂ ਨ ਕਰਕੇ ਕਿਸੇ ਫ਼ਰਮ ਰਾਹੀਂ ਕਰਵਾ ਰਹੀ ਹੋਵੇ। ਚਿੰਤਾਮਨ ਰਾਏ ਬਨਾਮ ਮੱਧਪ੍ਰਦੇਸ਼ ਰਾਜ (1958 ਐਸ ਸੀ ਆਰ 1340) ਵਿਚ ਅਦਾਲਤ ਦਾ ਕਹਿਣਾ ਹੈ, ‘‘ਠੇਕੇਦਾਰ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਆਪਣਾ ਸੁਤੰਤਰ ਕਾਰੋਬਾਰ ਕਰਨ ਦੇ ਦੌਰਾਨ ਹੋਰਨਾਂ ਵਿਅਕਤੀਆਂ ਲਈ ਉਲਿਖਤ ਕੰਮ ਕਰਦਾ ਹੈ ਪਰ ਕੰਮ ਦੀ ਤਫ਼ਸੀਲ ਬਾਰੇ ਆਪਣੇ ਆਪ ਨੂੰ ਕਿਸੇ ਦੇ ਕੰਟਰੋਲ ਅਧੀਨ ਨਹੀਂ ਕਰਦਾ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.