ਠੱਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਠੱਗ (ਨਾਂ,ਪੁ) ਧੋਖੇ ਨਾਲ ਧਨ ਹਰਨ ਵਾਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8963, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਠੱਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਠੱਗ [ਨਾਂਪੁ] ਧੋਖਾ ਦੇ ਕੇ ਲੁੱਟ-ਮਾਰ ਕਰਨ ਵਾਲ਼ਾ ਵਿਅਕਤੀ , ਠੱਗੀ ਮਾਰਨ ਵਾਲ਼ਾ ਵਿਅਕਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਠੱਗ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਠੱਗ : ਇਹ ਸ਼ਬਦ ਸੰਸਕ੍ਰਿਤੀ ਦੇ ‘ਸਥਰਾ’ ਸ਼ਬਦ ਤੋਂ ਨਿਕਲਿਆ ਹੈ। ਇਹ ਉਹ ਲੁਟੇਰਾ ਹੈ, ਜੋ ਧੋਖੇ ਨਾਲ ਲੋਕਾਂ ਤੋਂ ਧਨ ਲੁਟਦਾ ਹੈ। ਇਹ ਪੇਸ਼ਾਵਰ ਲੁਟੇਰਿਆਂ ਦੇ ਇਕ ਸੰਗਠਤ ਦਲ ਦਾ ਮੈਂਬਰ ਹੁੰਦਾ ਹੈ। ਇਹ ਪੂਰੇ ਭਾਰਤ ਵਿਚ 300 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਗਰੋਹਾਂ ਵਿਚ ਘੁੰਮਦੇ ਹਨ। ਇਹ ਲੋਕ ਰਾਹਗੀਰਾਂ ਤੇ ਆਪਣਾ ਵਿਸ਼ਵਾਸ ਜਮਾਉਂਦੇ ਹਨ ਅਤੇ ਮੌਕਾ ਮਿਲਣ ਤੇ ਨਵੇਂ-ਨਵੇਂ ਢੰਗਾਂ ਨਾਲ ਉਨ੍ਹਾਂ ਨੂੰ ਲੁੱਟਦੇ ਹਨ।
ਇਸ ਤਰ੍ਹਾਂ ਦੇ ਗਰੋਹਾਂ ਨੂੰ ਖ਼ਤਮ ਕਰਨ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਗਏ। ਲਾਰਡ ਵਿਲੀਅਮ ਬੈਂਟਿਕ ਦੇ ਪ੍ਰਮੁੱਖ ਪ੍ਰਤਿਨਿਧੀ ਕੈਪਟਨ ਸਲੀਮੈਨ ਨੇ ਕਈ ਰਿਆਸਤਾਂ ਦੇ ਰਾਜਿਆਂ ਦੀ ਸਹਾਇਤਾ ਨਾਲ ਇਸ ਬੁਰਾਈ ਦਾ ਖ਼ਾਤਮਾ ਕਰਨ ਦਾ ਯਤਨ ਕੀਤਾ। ਸੰਨ 1831-38 ਦੌਰਾਨ ਲਗਭਗ 3,266 ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚੋਂ 412 ਨੂੰ ਫ਼ਾਂਸੀ ਦੇ ਦਿੱਤੀ ਗਈ, 483 ਸਰਕਾਰੀ ਗਵਾਹ ਬਣ ਗਏ ਅਤੇ ਬਾਕੀਆਂ ਨੂੰ ਉਮਰ-ਕੈਦ ਦੀ ਸਜ਼ਾ ਦਿੱਤੀ ਗਈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-16-01-05-44, ਹਵਾਲੇ/ਟਿੱਪਣੀਆਂ: ਹ. ਪੁ.––ਐਨ. ਬ੍ਰਿ. ਮਾ. 9 : 983; ਹਿੰ. ਸ. ਸਾ. 5 : 1908
ਠੱਗ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਠੱਗ : ਇਹ ਸ਼ਬਦ ਸੰਸਕ੍ਰਿਤ ਦੇ ‘ਸਥਰਾ’ ਸ਼ਬਦ ਤੋਂ ਨਿਕਲਿਆ ਹੈ । ਇਹ ਉਹ ਲੁਟੇਰਾ ਹੁੰਦਾ ਹੈ ਜੋ ਧੋਖੇ ਨਾਲ ਲੋਕਾਂ ਤੋਂ ਧਨ ਲੁੱਟਦਾ ਹੈ । ਇਹ ਪੇਸ਼ਾਵਰ ਕਾਤਲਾਂ ਦੇ ਇਕ ਸੰਗਠਿਤ ਦਲ ਦਾ ਮੈਂਬਰ ਹੁੰਦਾ ਹੈ ਜੋ ਕਿ ਪੂਰੇ ਭਾਰਤ ਵਿਚ 300 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਗਰੋਹਾਂ ਵਿਚ ਘੁੰਮਦੇ ਹਨ ।
ਇਹ ਲੋਕ ਰਾਹਗੀਰਾਂ ਤੇ ਆਪਣਾ ਵਿਸ਼ਵਾਸ ਜਮਾਉਂਦੇ ਹਨ ਅਤੇ ਮੌਕਾ ਮਿਲਣ ਤੇ ਨਵੇਂ-ਨਵੇਂ ਢੰਗਾਂ ਨਾਲ ਉਨ੍ਹਾਂ ਨੂੰ ਲੁੱਟਦੇ ਹਨ। ਇਹ ਲੋਕ ਆਪਣਾ ਮੁੱਢ ਸੱਤ ਮੁਸਲਮਾਨ ਕਬੀਲਿਆਂ ਵਿਚੋਂ ਦਸਦੇ ਹਨ ।
ਇਸ ਤਰ੍ਹਾਂ ਦੇ ਗਰੋਹਾਂ ਨੂੰ ਖ਼ਤਮ ਕਰਨ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਗਏ । ਲਾਰਡ ਵਿਲੀਅਮ ਬੈਂਟਿਕ ਦੇ ਪ੍ਰਮੁੱਖ ਪ੍ਰਤਿਨਿਧੀ ਕੈਪਟਨ ਸਲੀਮੈਨ ਨੇ ਕਈ ਰਿਆਸਤਾਂ ਦੇ ਰਾਜਿਆਂ ਦੀ ਸਹਾਇਤਾ ਨਾਲ ਇਸ ਬੁਰਾਈ ਦਾ ਖ਼ਾਤਮਾ ਕੀਤਾ । ਸੰਨ 1831-37 ਦੌਰਾਨ 3,266 ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚੋਂ 412 ਨੂੰ ਫ਼ਾਂਸੀ ਦੇ ਦਿੱਤੀ ਗਈ , 483 ਸਰਕਾਰੀ ਗਵਾਹ ਬਣ ਗਏ ਅਤੇ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-03-55-12, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਬ੍ਰਿ. ਮਾ. 9:983
ਵਿਚਾਰ / ਸੁਝਾਅ
Please Login First