ਡਾਕਟਰ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Doctor, the (ਡੋਕਟਅ*, ਦੀ) ਡਾਕਟਰ: ਦੁਨੀਆਂ ਦੇ ਵੱਖਰੇ-ਵੱਖਰੇ ਹਿੱਸਿਆਂ ਵਿੱਚ ਜਿਥੇ ਤੁਲਨਾਤਮਿਕ ਅਤਿ ਗਰਮੀ ਜਾਂ ਅਧਿਕ ਨਮੀ ਹੁੰਦੀ ਹੈ ਉਥੇ ਸਥਾਨਿਕ ਪੌਣਾਂ ਚੱਲਣ ਨਾਲ ਮੌਸਮ ਸੁਹਾਵਣਾ ਹੋ ਜਾਂਦਾ ਹੈ। ਕਈ ਵਾਰ ਮਰੀਜ਼ਾਂ ਨੂੰ ਬਿਮਾਰੀ ਤੋਂ ਅਰਾਮ ਮਿਲਦਾ ਹੈ। ਇਸ ਵਾਸਤੇ ਸਥਾਨਿਕ ਪੌਣਾਂ ਨੂੰ ਡਾਕਟਰ ਆਖਦੇ ਹਨ। ਗਰਮ ਖ਼ੁਸ਼ਕ ਹਰਮਤਾਨ (Harmattan) ਪੌਣ ਗੁਇਨੀਆ (Guinea) ਦੀ ਖਾੜੀ ਦੇ ਖੇਤਰ ਵਿੱਚ ਤੁਲਨਾਤਮਿਕ ਅਧਿਕ ਨਮੀ ਤੋਂ ਕਾਫ਼ੀ ਰਾਹਤ ਪਹੁੰਚਾਉਂਦੀ ਹੈ, ਜਿਸ ਕਰ ਕੇ ਇਸ ਪੌਣ ਨੂੰ ਲੋਕ ਡਾਕਟਰ ਕਹਿੰਦੇ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਡਾਕਟਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਾਕਟਰ. ਅੰ. Doctor. ਵਿਦ੍ਵਾਨ. ਪੰਡਿਤ। ੨ ਵੈਦ੍ਯ. ਤਬੀਬ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First