ਡਾ. ਮਨਮੋਹਨ ਸਿੰਘ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Dr. Manmohan Singh         ਡਾ. ਮਨਮੋਹਨ ਸਿੰਘ: ਡਾ. ਮਨਮੋਹਨ ਸਿੰਘ ਦਾ ਜਨਮ ਪਿਤਾ ਸਰਕਾਰ ਗੁਰਮੁੱਖ ਸਿੰਘ ਅਤੇ ਮਾਤਾ ਅੰਮ੍ਰਿਤ ਕੌਰ ਦੇ ਘਰ ਪਿੰਡ ਸਾਹ (ਪੱਛਮੀ ਪੰਜਾਬ , ਪਾਕਿਸਤਾਨ) ਵਿਚ 26 ਸਤੰਬਰ, 1932 ਨੂੰ ਹੋਇਆ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਨ.ਏ(ਅਰਥ-ਸ਼ਾਸ਼ਤਰ ) ਕੀਤੀ। ਯੂਨੀਵਰਸਿਟੀ ਆਫ਼ ਕੈਂਬਰਿਜ ਤੋਂ ਆਨਰਸ਼ ਦੀ ਡਿਗਰੀ ਅਤੇ ਯੂਨੀਵਰਸਿਟੀ ਆਫ਼ ਆਕਸਫੋਰਡ ਤੋਂ ਡੀ.ਫਿਲ ਦੀ ਡਿਗਰੀ ਪ੍ਰਾਪਤ ਕੀਤੀ। ਆਪ ਨੇ ਕਈ ਯੂਨੀਵਰਸਿਟੀਆਂ ਤੋਂ ਡੀ.ਲਿੱਟ ਦੀਆਂ ਆਨਰੇਰੀ ਡਿਗਰੀਆਂ ਪ੍ਰਾਪਤ ਕੀਤੀਆਂ।

      ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਆਪ ਨੇ ਅਰਥ-ਸ਼ਾਸਤਰ ਦੇ ਸੀਨੀਅਰ ਲੈਕਚਰਾਰ, ਰੀਡਰ ਅਤੇ ਪ੍ਰੋਫੈਸ਼ਰ ਵਜੋਂ ਸੇਵਾ ਕੀਤੀ। ਅਰਥ-ਸ਼ਾਸਤਰ ਵਿਚ ਮਾਹਿਰ ਹੋਣ ਕਰਕੇ ਆਪ ਨੇ ਵਿਦੇਸ਼ੀ ਵਪਾਰ ਮੰਤਰਾਲੇ ਦੇ ਆਰਥਿਕ ਸਲਾਹਕਾਰ, ਵਿੱਤ ਮੰਤਰਾਲੇ ਦੇ ਮੁੱਖ ਆਰਥਿਕ ਸਲਾਹਕਾਰ, ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਡਾਇਰੈਕਟਰ , ਇੰਡਸਟਰੀਅਲ ਡੀਵੈਲਪਮੈਂਟ ਬੈਂਕ ਆਫ਼ ਇੰਡੀਆ ਵਜੋਂ ਵੀ ਕੰਮ ਕੀਤਾ। ਇਸ ਤੋਂ ਇਲਾਵਾ ਐਟਮੀ ਐਨਰਜੀ ਕਮਿਸ਼ਨ ਅਤੇ ਵਿੱਤ, ਸਪੇਸ ਕਮਿਸ਼ਨ ਦੇ ਮੈਂਬਰ ਵੀ ਰਹੇ। ਯੋਜਨਾਬੰਦੀ ਕਮਿਸ਼ਨ ਦੇ ਮੈਂਬਰ-ਸਕੱਤਰ ਅਤੇ 1985 ਵਿਚ ਰਿਜ਼ਰਵ ਬੈਂਕ ਆਫ਼ ਇੰਡੀਆ ਦਾ ਗਵਰਨਰ ਰਹੇ।

      1991-95 ਲਈ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1991 ਵਿਚ ਭਾਰਤ ਦੇ ਵਿੱਤ ਮੰਤਰੀ ਦੇ ਪਦ ਤੇ ਨਿਯੁਕਤ ਕੀਤੇ ਗਏ। ਆਪਣੇ ਵਿੱਤ ਮੰਤਰੀ ਦੇ ਕਾਰਜਕਾਲ ਦੇ ਦੌਰਾਨ ਆਪ ਨੂੰ ਭਾਰਤ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਕਈ ਨਵੀਆਂ ਸਕੀਮਾਂ ਤਿਆਰ ਕੀਤੀਆਂ ਅਤੇ ਇਨ੍ਹਾਂ ਨੂੰ ਅਮਲੀ ਰੂਪ ਦੇ ਕੇ ਭਾਰਤ ਨੂੰ ਵਿੱਤੀ ਰੂਪ ਵਿਚ ਬਹੁਤ ਮਜ਼ਬੂਤ ਬਣਾਇਆ। 1996 ਵਿਚ ਰਾਜ ਸਭਾ ਲਈ ਮੁੜ ਚੁਣੇ ਗਏ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਰਹੇ। 2001 ਅਤੇ 2007 ਵਿਚ ਫਿਰ ਰਾਜ ਸਭਾ ਦੇ ਮੈਂਬਰ ਬਣੇ ਅਤੇ ਇਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਦੀ ਸੇਵਾ ਕਰ ਰਹੇ ਹਨ। ਆਪ ਸਦਾ ਹੀ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ। ਹੁਣ ਕਾਂਗਰਸ ਪਾਰਟੀ ਅਤੇ ਯੂ.ਪੀ.ਏ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਵੀ ਪ੍ਰਧਾਨ-ਮੰਤਰੀ ਦੇ ਪਦ ਤੇ ਸੁਸ਼ੋਭਿਤ ਕਰ ਰਹੇ ਹਨ। ਆਪ ਨੇ ਆਪਣੀ ਯੋਗਤਾ, ਸੂਝ ਅਤੇ ਨਰਕ ਸਭਾਓ ਕਾਰਨ ਲੋਕਾਂ ਦੇ ਦਿਲਾਂ ਨੂੰ ਜਿਤਿਆ ਹੈ। ਇਨ੍ਹਾਂ ਦਾ ਕਾਰਜਕਾਲ ਵਿਚ ਭਾਰਤ ਦਾ ਨਾਂ ਸੰਸਾਰ ਵਿਚ ਚਮਕਿਆ ਹੈ ਅਤੇ ਇਨ੍ਹਾਂ ਦੀ ਅਗਵਾਈ ਹੇਠ ਦੇਸ਼ ਤਰੰਕੀ ਅਤੇ ਵਿਕਾਸ ਦੀ ਰਾਹ ਤੇ ਚਲ ਰਿਹਾ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.