ਢਾਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢਾਕਾ [ਨਿਪੁ] ਬੰਗਲਾ ਦੇਸ ਦੀ ਰਾਜਧਾਨੀ, ਅਣਵੰਡੇ ਹਿੰਦੁਸਤਾਨ ਵਿੱਚ ਇੱਕ ਪਰਗਣਾ ਜਿੱਥੋਂ ਦੀ ਮਲਮਲ ਬਹੁਤ ਪ੍ਰਸਿੱਧ ਸੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਢਾਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢਾਕਾ. ਪੂਰਵੀ ਬੰਗਾਲ ਦਾ ਇੱਕ ਪਰਗਨਾ ਅਤੇ ਬਹੁਤ ਪੁਰਾਣਾ ਸ਼ਹਿਰ , ਜੋ ਕਲਕੱਤੇ ਤੋਂ ੨੫੪ ਮੀਲ ਉੱਤਰ ਪੂਰਵ ਹੈ. ਇਹ ਬੁੱਢੀਗੰਗਾ ਦੇ ਸੱਜੇ ਕਿਨਾਰੇ ਆਬਾਦ ਹੈ. ਢਾਕੇ ਵਿੱਚ “ਢਾਕੇਸ਼੍ਵਰੀ” ਦੁਰਗਾ ਦਾ ਮੰਦਿਰ ਹੈ. ਜਹਾਂਗੀਰ ਬਾਦਸ਼ਾਹ ਨੇ ਇਸ ਦਾ ਨਾਉਂ ਜਹਾਂਗੀਰ ਨਗਰ ਰੱਖਿਆ ਸੀ.

   ਪੁਰਾਣੇ ਜ਼ਮਾਨੇ ਢਾਕੇ ਦੀ ਮਲਮਲ ਅਤੇ ਹੋਰ ਕਈ ਬਾਰੀਕ ਵਸਤ੍ਰ ਭਾਰਤ ਵਿੱਚ ਬਹੁਤ ਪ੍ਰਸਿੱਧ ਸਨ. ਇੱਥੇ ਸੰਮਤ ੧੫੬੪ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ੧੭੨੩ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਪਧਾਰੇ ਹਨ. ਆਪ ਦੇ ਪਵਿਤ੍ਰ ਗੁਰਦ੍ਵਾਰੇ ਸ਼ੋਭਾ ਦੇ ਰਹੇ ਹਨ. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ “ਚਰਨਪਾਦੁਕਾ” ਕਰਕੇ ਪ੍ਰਸਿੱਧ ਹੈ.

   ਨੌਵੇਂ ਗੁਰੂ ਸਾਹਿਬ ਦੀ ਯਾਤ੍ਰਾ ਦੀ ਕਥਾ ਭਾਈ ਸੰਤੋਖ ਸਿੰਘ ਜੀ ਗੁਰੁਪ੍ਰਤਾਪ ਸੂਰਯ ਵਿੱਚ ਇਉਂ ਲਿਖਦੇ ਹਨ:—

ਇਮ ਕੇਤਕ ਦਿਨ ਮਹਿਂ ਗੋਸਾਈ।

ਢਾਕੇ ਪਹੁਚੇ ਦਲ ਸਮੁਦਾਈ।

ਢਾਕੇ ਨਗਰ ਮਝਾਰ ਮਸੰਦ

ਬਸਹਿ ਬੁਲਾਕੀਦਾਸ ਬਿਲੰਦ।।

ਤਿਸ ਕੀ ਮਾਤ ਬ੍ਰਿਧਾ ਬਹੁ ਤਨ ਕੀ।

ਬਡੀ ਲਾਲਸਾ ਗੁਰੁਦਰਸਨ ਕੀ।

ਕਰੇ ਪ੍ਰੇਮ ਨਿਜ ਸਦਨ ਮਝਾਰਾ।

r[o[ ਹਿਤ ਏਕ ਪ੍ਰਯੰਕ ਸੁਧਾਰਾ।

ਆਸਤਰਨ ਸੋਂ ਛਾਦਨ ਕਰ੍ਯੋ।

;/ਜਬੰਦ ਸੰਗ ਕਸ ਕਰ ਧਰ੍ਯੋ।।

ਤੂਲ ਸੁਧਾਰ ਆਪਨੇ ਹਾਥ

ਪੁਨ ਕਾਤ੍ਯੋ ਸੂਖਮ ਹਿਤ ਸਾਥ।

ਪ੍ਰੇਮ ਧਾਰ ਸੋ ਬਸਤ੍ਰ ਬੁਨਾਵਾ।

ਗੁਰੁ ਹਿਤ ਪੋਸ਼ਸ਼ ਸਕਲ ਬਨਾਵਾ।।

ਆਰਬਲਾ ਮਮ ਭਈ ਬਿਤੀਤ।

ਨਿਤਪ੍ਰਤਿ ਵਧਹਿ ਗੁਰੂਪਗ ਪ੍ਰੀਤਿ।

ਲਖਕਰ ਗਮਨੇ ਅੰਤਰਜਾਮੀ।

ਲੀਨਸਿ ਤਿਸ ਘਰ ਕੋ ਮਗ ਸ੍ਵਾਮੀ।

ਜਾਇ ਠਾਢ ਹੋਏ ਤਿਸ ਪੌਰ।

ਸੁਧ ਭੇਜੀ ਅੰਤਰ ਜਿਸ ਠੌਰ।।

ਹਰਬਰਾਇ ਸੁਨ ਤੂਰਨ ਆਈ।

ਚਰਨਕਮਲ ਗਹਿਕਰ ਲਪਟਾਈ।

ਆਜ ਘਰੀ ਪਰ ਮੈ ਬਲਿਹਾਰੀ।

ਜਿਸ ਤੇ ਪੁਰਵੀ ਆਸ ਹਮਾਰੀ।।

ਤਿਸ ਪ੍ਰਯੰਕ ਪਰ ਆਨ ਬਿਠਾਏ।

ਹਰਖਤ ਚਾਰੁ ਬਸਤ੍ਰ ਨਿਕਸਾਏ।

ਅਪਨੇ ਕਰ ਤੇ ਕਰੇ ਬਨਾਵਨ।

ਪ੍ਰੇਮ ਸਹਿਤ ਸੋ ਕਿਯ ਪਹਿਰਾਵਨ।।

ਢਾਕੇ ਵਿੱਚ ਈਸਟ ਇੰਡੀਆ ਕੰਪਨੀ ਨੇ ਸਨ ੧੭੬੫ ਵਿੱਚ ਆਪਣਾ ਪੈਰ ਜਮਾਇਆ, ਅਤੇ ੧੮੪੫ ਵਿੱਚ ਇਹ ਅੰਗ੍ਰੇਜ਼ੀ ਰਾਜ ਨਾਲ ਮਿਲ ਗਿਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਢਾਕਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਢਾਕਾ (ਨਗਰ): ਇਹ ਨਗਰ ਅਜ ਕਲ ਬੰਗਲਾ ਦੇਸ਼ ਦੀ ਰਾਜਧਾਨੀ ਹੈ। ਇਸ ਨਗਰ ਵਿਚ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਪਧਾਰੇ ਸਨ , ਜਿਨ੍ਹਾਂ ਦੀ ਆਮਦ ਦੀ ਯਾਦ ਵਿਚ ਸਮਾਰਕ ਬਣਿਆ ਹੋਇਆ ਹੈ। ਵਿਸਤਾਰ ਲਈ ਵੇਖੋ ‘ਬੰਗਲਾ ਦੇਸ਼ ਦੇ ਗੁਰੂ-ਧਾਮ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.