ਤਕੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਕੜੀ. ਸੰਗ੍ਯਾ—ਤਰਾਜ਼ੂ. ਤੁਲਾ. “ਮੇਰਾ ਪ੍ਰਭੁ ਨਿਰਮਲ ਅਗਮ ਅਪਾਰਾ। ਬਿਨ ਤਕੜੀ ਤੋਲੈ ਸੰਸਾਰਾ.” (ਮਾਝ ਅ: ਮ: ੩) ਕਰਤਾਰ ਸਰਵਗ੍ਯ ਹੋਣ ਕਰਕੇ ਤਕੜੀ ਦੀ ਜ਼ਰੂਰਤ ਨਹੀਂ ਰਖਦਾ. ਇਸ ਵਿਯ ਦੇਖੋ, .ਕੁਰਾਨ ਦੀ ਸੂਰਤ ਅੰਬੀਆ, ਆਯਤ ੪੭।1 ੨ ਵਿ—ਬਲ ਵਾਲੀ. ਦ੍ਰਿੜ੍ਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10525, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਕੜੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤਕੜੀ (ਸੰ.। ਪੰਜਾਬੀ*) ਤੋਲਣ ਵਾਲਾ ਸੰਦ , ਤਰਾਜ਼ੂ, ਕੰਡਾ। ਭਾਵ ਬੁੱਧੀ। ਯਥਾ-‘ਲੈ ਕੈ ਤਕੜੀ ਤੋਲਣਿ ਲਾਗਾ ’। ਭਾਵ ਬੁੱਧੀ ਵਿਚ ਜਦ ਵਿਚਾਰ ਕਰਨ ਲੱਗਾ ।
----------
* ਸੰਸਕ੍ਰਿਤ ਤਰੑਕਣ (=ਵਿਵੇਚਨਾ ਕਰਨੀ, ਜਾਚਣਾ) ਜਿਸ ਦਾ ਮੂਲ ਜਾਪਦਾ ਹੈ। ਤਰੑਕਣ, ਤਰੱਕਣ, ਤੱਕੜ , ਇਸ ਦੇ ਰੂਪ ਬਦਲੀ ਦੇ ਪਦ ਜਾਪਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10516, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First