ਤਤੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਤੁ. ਸੰ. तत्त्व —ਤਤ੍ਵ. ਸੰਗ੍ਯਾ—ਜਗਤ ਦਾ ਮੂਲ ਕਾਰਣ ਪ੍ਰਿਥਿਵੀ ਆਦਿਕ ਭੂਤ. ਅ਼ਨਾਸਿਰ. “ਪੰਚ ਤਤੁ ਮਿਲਿ ਕਾਇਆ ਕੀਨੀ.” (ਗੌਂਡ ਕਬੀਰ) ੨ ਪਾਰਬ੍ਰਹਮ. ਕਰਤਾਰ. “ਗੁਰਮੁਖਿ ਤਤੁ ਵੀਚਾਰੁ.” (ਸ੍ਰੀ ਅ: ਮ: ੧) ੩ ਸਾਰ. ਸਾਰਾਂਸ਼. “ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ.” (ਸੁਖਮਨੀ) ੪ ਮੱਖਣ. ਨਵਨੀਤ. “ਜਲ ਮਥੈ ਤਤੁ ਲੋੜੈ ਅੰਧ ਅਗਿਆਨਾ!” (ਮਾਰੂ ਅ: ਮ: ੧) “ਸਹਜਿ ਬਿਲੋਵਹੁ, ਜੈਸੇ ਤਤੁ ਨ ਜਾਈ.” (ਆਸਾ ਕਬੀਰ) ੫ ਅਸਲੀਅਤ. ਯਥਾਥ੗ਤਾ। ੬ ਕ੍ਰਿ. ਵਿ—ਤਤਕਾਲ. ਫ਼ੌਰਨ. “ਜੋ ਪਿਰੁ ਕਹੈ ਸੋ ਧਨ ਤਤੁ ਮਾਨੈ.” (ਮਾਰੂ ਸੋਲਹੇ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24630, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.