ਤਨਖਾਹੀਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਨਖਾਹੀਆ. ਵਿ—ਖਾਲਸਾ ਧਰਮ ਵਿਰੁੱਧ ਕਰਮ ਕਰਕੇ ਪਾਤਕੀ. ਧਰਮਦੰਡ ਦਾ ਅਧਿਕਾਰੀ. ਤਨਖਾਹੀਆ ਸ਼ਬਦ ਦਾ ਮੂਲ ਹੈ ਤਨਖ਼੍ਵਾਹਦਾਰ. ਜਿਸ ਵੇਲੇ ਪੰਜਾਬ ਦੇ ਮੁਸਲਮਾਨ ਹਾਕਿਮਾਂ ਨੇ ਵੇਖਿਆ ਕਿ ਖ਼ਾਲਸਾ ਨਿੱਤ ਆਪਣੀ ਤਾਕਤ ਵਧਾ ਰਿਹਾ ਹੈ ਤਾਂ ਉਨ੍ਹਾਂ ਨੇ ਜਾਗੀਰਾਂ ਖ਼ਿਲਤ ਅਤੇ ਕਿਤਨਿਆਂ ਨੂੰ ਅਹੁਦੇ ਦੇ ਕੇ ਅਪਨੇ ਕਾਬੂ ਰੱਖਣ ਦਾ ਯਤਨ ਕੀਤਾ. ਉਸ ਵੇਲੇ ਜਿੰਨ੍ਹਾਂ ਸਿੰਘਾਂ ਨੇ ਲਹੌਰ ਅਤੇ ਜਲੰਧਰ ਦੇ ਸੂਬੇ ਪਾਸ ਰਹਿ ਕੇ ਤਨਖ਼ਾਹ ਲੈਣੀ ਕਬੂਲ ਕੀਤੀ ਉਹ ਅਣਖੀਲੇ ਭਾਈਆਂ ਤੋਂ “ਤਨਖ਼ਾਹੀਏ” ਸੱਦੇ ਗਏ. ਸਨੇ ਸਨੇ ਪੰਥ ਵਿੱਚ ਇਹ ਸ਼ਬਦ ਹਕਾਰਤ ਭਰਿਆ ਸਮਝ ਕੇ ਸਿੱਖ ਨਿਯਮਾਂ ਵਿਰੁੱਧ ਕਰਮ ਕਰਣ ਵਾਲੇ ਲਈ ਵਰਤਿਆ ਜਾਣ ਲੱਗਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.