ਤਾਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਕ (ਨਾਂ,ਪੁ) ਬੂਹੇ ਨੂੰ ਬੰਦ ਕਰਨ ਅਤੇ ਖੋਲ੍ਹਣ ਲਈ ਲੱਗਾ ਤਖ਼ਤਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਕ (ਵਿ,ਪੁ) ਕੰਮ ਵਿੱਚ ਪ੍ਰਬੀਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਕ [ਨਾਂਪੁ] ਕੰਧ ਵਿੱਚ ਬਣਿਆ ਹੋਇਆ ਆਲ਼ਾ; ਖਿੜਕੀ; ਬੂਹਾ , ਦਰਵਾਜ਼ਾ; ਨਜ਼ਰ, ਮੌਕੇ ਦੀ ਤਾੜ , ਘਾਤ; ਉਡੀਕ , ਆਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਾਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਕ. ਸੰਗ੍ਯਾ—ਅਵਲੋਕਨ. ਤੱਕਣ ਦੀ ਕ੍ਰਿਯਾ. ਨ੓ਰ ਦੀ ਟਕ। ੨ ਖੋਜ. ਤਲਾਸ਼. ਭਾਲ। ੩ ਕ੍ਰਿ. ਵਿ—ਤੱਕਕੇ. ਦੇਖਕੇ. “ਰੀਝਤ ਤਾਕ ਬਡੇ ਨ੍ਰਿਪ ਐਸਹਿ.” (ਅਜਰਾਜ) ੪ ਅ਼   ਤ਼ਾਕ਼. ਮਿਹਰਾਬ. ਡਾਟ । ੫ ਡਾਟਦਾਰ ਮਕਾਨ । ੬ ਤਾਕੀ. ਦਰੀਚੀ। ੭ ਆਲ੍ਹਾ. ਆਲਮਾਰੀ। ੮ ਕਪਾਟ. ਖਿੜਕੀ. “ਉਘਰਿਗਏ ਬਿਖਿਆ ਕੇ ਤਾਕ.” (ਕਾਨ ਮ: ੪) ੯ ਵਿ—ਅਦੁਤੀ. ਲਾ੆੠ਨੀ. “ਵਰਤੈ ਤਾਕ ਸਬਾਇਆ.” (ਮਾਰੂ ਸੋਲਹੇ ਮ: ੧) ੧੦ ਖ਼ਾ੉. ਮਖ਼੉੤੉। ੧੧ ਅ਼ਜੀਬ। ੧੨ ਟੌਂਕ. ਵਿਖਮ. ਤਾਖ. ਜੈਸੇ ਇੱਕ, ਤਿੰਨ, ਪੰਜ ਆਦਿ। ੧੩ ਸੰ. ताक. ਸੰਗ੍ਯਾ—ਸੰਤਾਨ. ਔਲਾਦ । ੧੪ ਸਿੰਧੀ. ਤਾਕ. ਮਾਰਗ. ਰਾਹ । ੧੫ ਲਹਿਂਦੀ ਪੰਜਾਬੀ ਵਿੱਚ ਤਾਕ ਦਾ ਅਰਥ ਨਿਪੁਣ ਹੈ. ਜਿਵੇਂ—ਉਹ ਗੁਣਾਂ ਵਿੱਚ ਤਾਕ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਾਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਾਕ (ਸੰ.। ਅ਼ਰਬੀ ਤ਼ਾਕ*) ਆਲਾ , ਖਿੜਕੀ, ਬਾਰੀ। ਯਥਾ-‘ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ’।

੨. (ਅ਼ਰਬੀ ਤ਼ਾਕ਼=ਇਕੱਲਾ) ਇਕ। ਯਥਾ-‘ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ’। ਦੇਖੋ , ‘ਤਾਕੋ ਤਾਕੁ’

੩. (ਅ਼ਰਬੀ ਤ਼ਾਕ) ਅਦੁਤੀ, ਪ੍ਰਬੀਨ, ਲਾਇਕ , ਕਿਸੇ ਵਿਦ੍ਯਾ ਵਿਚ ਹੁਸ਼੍ਯਾਰ ਹੋ ਜਾਣ ਨੂੰ ਤਾਕ ਹੋਣਾ ਕਹਿੰਦੇ ਹਨ।

੪. (ਪੰਜਾਬੀ) ਤਖ਼ਤਾ , ਬੂਹਾ

----------

* ਅ਼ਰਬੀ ਵਿਚ ਤਾਕ਼ ਦੇ ਇਹ ਅਰਥ- ਮਹਰਾਬ, ਡਾਟ: ਮਹਲ ; ਇਕੱਲਾ ਪ੍ਰਬੀਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.