ਤਾਗਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਗਾ. ਸੰਗ੍ਯਾ—ਡੋਰਾ. ਤੰਤੁ. ਧਾਗਾ. “ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ.” (ਸ. ਕਬੀਰ) ਇਸ ਥਾਂ ਖਿੰਥਾ ਦੇਹ ਹੈ, ਚੇਤਨਸੱਤਾ ਤਾਗਾ ਹੈ। ੨ ਸੰ. तज्ञ —ਤਗ੍ਯ. ਵਿ—ਤਤ੍ਵਗ੍ਯ. ਤਤ੍ਵ ਦੇ ਜਾਣਨ ਵਾਲਾ. “ਜਿਸਹਿ ਧਿਆਇਆ ਪਾਰਬ੍ਰਹਮ ਸੋ ਕਲਿ ਮਹਿ ਤਾਗਾ.” (ਵਾਰ ਰਾਮ ੨ ਮ: ੫) ੩ ਗ੍ਯਾਨੀ. ਗ੍ਯਾਤਾ. “ਸਗਲ ਘਟਾ ਮਹਿ ਤਾਗਾ.” (ਧਨਾ ਮ: ੫) ਇਸ ਥਾਂ ਗ੍ਯਾਤਾ ਤੋਂ ਭਾਵ ਅੰਤਰਯਾਮੀ ਕਰਤਾਰ ਹੈ। ੪ ਤੁਗਣਾ ਦਾ ਭੂਤਕਾਲ. ਤੁਗਿਆ. ਨਿਭਿਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.