ਤਾੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾੜੀ (ਨਾਂ,ਇ) ਹੱਥ ਦੀ ਇੱਕ ਹਥੇਲੀ ਨੂੰ ਦੂਜੇ ਹੱਥ ਦੀ ਹਥੇਲੀ ’ਤੇ ਮਾਰ ਕੇ ਕੱਢੀ ਅਵਾਜ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

@ਤਾੜੀ 1 [ਨਾਂਇ] ਅਵਾਜ਼ ਪੈਦਾ ਕਰਨ ਲਈ ਦੋਹਾਂ ਹੱਥਾਂ ਨੂੰ ਟਕਰਾਉਣ ਦੀ ਕਿਰਿਆ 2[ਨਾਂਇ] ਇੱਕ ਤਰ੍ਹਾਂ ਦੀ ਸ਼ਰਾਬ; ਸਮਾਧੀ , ਧਿਆਨ 3 [ਨਾਂਇ] ਚਰਖ਼ੇ ਦੀਆਂ ਤਿੰਨ ਫੱਟੀਆਂ ਵਿੱਚੋਂ ਇੱਕ ਫੱਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਾੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾੜੀ. ਸੰਗਯਾ—ਤਾਲ. ਤਾਲੀ. ਦੋਹਾਂ ਹੱਥਾਂ ਦੇ ਵਜਾਉਣ ਦੀ ਕ੍ਰਿਯਾ। ੨ ਆਸਨ. ਚੌਕੜੀ. ਚਪਲੀ। ੩ ਸਮਾਧਿ. “ਨਿਜਘਰਿ ਤਾੜੀ ਲਾਵਣਿਆ.” (ਮਾਝ ਅ: ਮ: ੩) “ਨਿਰਭੈ ਤਾੜੀ ਲਾਈ.” (ਸੋਰ ਮ: ੫) ੪ ਤਲਵਾਰ ਦੇ ਕ਼ਬ੒੥ ਪੁਰ ਹੱਥ ਨੂੰ ਬਚਾਉਣ ਲਈ ਓਟ। ੫ ਸੰ. ਤਾੜ ਦੀ ਸ਼ਰਾਬ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਾੜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਾੜੀ (ਸੰ.। ਸੰਸਕ੍ਰਿਤ ਤਰ਼ਕਣੰ=ਬਿਚਾਰਨਾ ਤੋਂ ਪੁ. ਪੰਜਾਬੀ ਪਦ ਹੈ ਤਾੜਨਾ=ਸਮਝਣਾ ਯਾ ਨਜ਼ਰ ਬੰਨ੍ਹਕੇ ਤੱਕਦਾ) ਇਕ ਪਾਸੇ ਅੱਖਾਂ ਦੀ ਟਕ ਬੰਨ੍ਹਕੇ ਵੇਖਣਾ, ਅੰਦਰੋਂ ਮਨ ਨੂੰ ਰੋਕਣਾ ਤੇ ਸੁਆਸ ਬੱਝਵੇਂ ਧੀਮੇ ਲੈਣੇ , ਨਕ ਦੀ ਨੋਕ ਯਾਂ ਭਵਾਂ ਦੇ ਵਿਚਕਾਰ ਨਜ਼ਰ ਬੰਨ੍ਹਣੀ। ਇਕ ਪ੍ਰਕਾਰ ਦੀ ਸਮਾਧੀ। ਸਮਾਧੀ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.