ਤਿਆਰ ਬਰ ਤਿਆਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਤਿਆਰ ਬਰ ਤਿਆਰ. ਖ਼ਾ. ਵਿ—ਪੂਰਾ ਤਿਆਰ. ਝਟਪਟ ਕੰਮ ਕਰਨ ਨੂੰ ਤਿਆਰ. ਜਿਵੇਂ—“ਖਾਲਸਾ ਤਿਆਰ ਬਰ ਤਿਆਰ ਹੈ।” ੨ ਰਹਿਤ ਮਰਯਾਦਾ ਵਿੱਚ ਪੱਕਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਿਆਰ ਬਰ ਤਿਆਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਿਆਰ ਬਰ ਤਿਆਰ: ਇਹ ਖ਼ਲਸਈ ਟਕਸਾਲ ਦੀ ਢਲੀ ਹੋਈ ਉਕਤੀ ਹੈ। ਇਸ ਦਾ ਸਾਧਾਰਣ ਅਰਥ ਹੈ ਪੂਰੀ ਤਰ੍ਹਾਂ ਤਿਆਰ। ਪਰ ਸਿੱਖ ਜਗਤ ਵਿਚ ਇਸ ਦੀ ਘਾੜਤ ‘ਦਲ ਖ਼ਾਲਸਾਵੇਲੇ ਹੋਈ ਸੀ , ਕਿਉਂਕਿ ਉਦੋਂ ਕਿਸੇ ਵੇਲੇ ਵੀ ਕਿਸੇ ਮੁਹਿੰਮ ਉਤੇ ਜਾਣਾ ਪੈ ਸਕਦਾ ਸੀ, ਜਾਂ ਮੁਗ਼ਲ ਸੈਨਾ ਵਲੋਂ ਕਿਸੇ ਵੇਲੇ ਵੀ ਅਚਾਨਕ ਹਮਲਾ ਹੋ ਸਕਦਾ ਸੀ। ਹਰ ਵੇਲੇ ਸਿੱਖਾਂ ਲਈ ਸੰਕਟ-ਸਥਿਤੀ ਬਣੀ ਰਹਿੰਦੀ ਸੀ। ਉਨ੍ਹਾਂ ਲਈ ਅਵੇਸਲੀ ਜਾਂ ਅਲਸਾਈ ਹੋਈ ਸਥਿਤੀ ਵਿਚ ਰਹਿਣਾ ਸੰਭਵ ਨਹੀਂ ਸੀ ਰਿਹਾ। ਇਸ ਵਾਸਤੇ ਹਰ ਸੰਕਟ ਦਾ ਸਾਹਮਣਾ ਕਰਨ ਲਈ ਉਹ ਸਦਾ ਪੂਰੀ ਤਰ੍ਹਾਂ ਤਿਆਰ ਰਹਿੰਦੇ ਸਨ। ਉਨ੍ਹਾਂ ਦੇ ਇਸ ਅਸਵਥਾ ਵਿਚ ਰਹਿਣ ਲਈ ਹੀ ‘ਤਿਆਰ ਬਰ ਤਿਆਰ’ ਉਕਤੀ ਦਾ ਪ੍ਰਯੋਗ ਹੁੰਦਾ ਸੀ।

            ਅੰਮ੍ਰਿਤਧਾਰੀ ਅਤੇ ਮਰਯਾਦਾਵਾਦੀ ਸਿੱਖ ਲਈ ਵੀ ਇਹ ਉਕਤੀ ਵਰਤ ਲਈ ਜਾਂਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2822, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.