ਤਿਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਿਲ (ਨਾਂ,ਪੁ) 1 ਨਿੱਕੇ ਚਪਿਥਲੇ ਅਕਾਰ ਦੇ ਮਿੱਠੀ ਥਿੰਦਿਆਈ ਵਾਲੇ ਤੇਲਦਾਰ ਦਾਣੇ 2 ਮਨੁੱਖੀ ਚਮੜੀ ’ਤੇ ਦਿੱਸਦਾ ਬਰੀਕ ਕਾਲਾ ਬਿੰਦੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤਿਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਿਲ [ਨਾਂਪੁ] ਇੱਕ ਕਿਸਮ ਦਾ ਬੂਟਾ ਜਿਸਦੇ ਬੀਜਾਂ ਵਿੱਚੋਂ ਤੇਲ਼ ਨਿਕਲ਼ਦਾ ਹੈ; ਸਰੀਰ ਉੱਤੇ ਕੁਦਰਤੀ ਤੌਰ ਉੱਤੇ ਪਿਆ ਕਾਲ਼ਾ ਨਿਸ਼ਾਨ; ਅੱਖ ਦੀ ਪੁਤਲੀ ਵਿਚਲਾ ਕਾਲ਼ੇ ਰੰਗ ਦਾ ਨਿਸ਼ਾਨ ਜਿਸ ਨਾਲ਼ ਵਿਖਾਈ ਦਿੰਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਿਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤਿਲ (Sesame) : ਇਹ ਪੈਡਿਲਿਐਸੀ (Pedaliaceae) ਕੁਲ ਦਾ ਕਿ ਵਰਸ਼ੀ, ਬੂਟੀਨੁਮਾ ਪੌਦਾ ਹੈ, ਇਸ ਦਾ ਵਿਗਿਆਨਕ ਨਾਂ ਸੀਸੇਮਮ ਇੰਡੀਕਮ (Sesamum indicum) ਹੈ। ਇਹ 60 ਸੈਂ.ਮੀ. ਤੋਂ 1.30 ਮੀ ਤੱਕ ਉੱਚਾ ਹੁੰਦਾ ਹੈ। ਇਸ ਦੇ ਪੱਤੇ 7.5 ਸੈਂ.ਮੀ. ਤੋਂ 12.5 ਸੈਂ.ਮੀ. ਲੰਬੇ ਭਾਲਾਕਾਰ ਹੁੰਦੇ ਹਨ ਅਤੇ ਇਨ੍ਹਾਂ ਦਾ ਹੇਠਲਾ ਹਿੱਸਾ ਤਿੰਨ ਖੰਡਾਂ ਵਾਲਾ ਹੁੰਦਾ ਹੈ। ਇਸ ਦੇ ਫੁੱਲਾਂ ਦਾ ਗੁੱਛਾ ਪੰਜ ਨਾਲੀਦਾਰ ਹਲਕੇ ਗੁਲਾਬੀ ਜਾਂ ਸਫ਼ੈਦ ਫੁੱਲਾਂ ਵਾਲਾ ਹੁੰਦਾ ਹੈ। ਜਿਸਦੀ ਲੰਬਾਈ 2 ਸੈਂ. ਮੀ. ਤੋਂ 2.5 ਸੈਂ. ਮੀ. ਤੱਕ ਹੁੰਦੀ ਹੈ। ਤਿਲ ਸ਼ਬਦ ਸੰਸਕ੍ਰਿਤ ਅਤੇ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ। ਧਾਰਮਕ ਸੰਸਕਾਰਾਂ ਦੌਰਾਨ ਤਿਲਾਂ ਦੇ ਪ੍ਰਯੋਗ ਦਾ ਪਤਾ ਲਗਦਾ ਹੈ ਕਿ ਪ੍ਰਾਚੀਨ ਕਾਲ ਤੋਂ ਹੀ ਇਨ੍ਹਾਂ ਨੂੰ ਤਿਲਹਨ ਦੇ ਤੌਰ ਤੇ ਭਾਰਤ ਵਿਚ ਉਗਾਇਆ ਜਾਂਦਾ ਰਿਹਾ ਹੈ।
ਤਿਲ ਆਮ ਤੌਰ ਤੇ ਸਾਰੇ ਗਰਮ ਦੇਸ਼ਾਂ ਵਿਚ ਜਿਵੇਂ ਭੂ-ਮੱਧ ਸਾਗਰ ਦੇ ਤੱਟਵਰਤੀ ਪ੍ਰਦੇਸ਼ ਏਸ਼ੀਆ ਮਾਈਨਰ, ਭਾਰਤ, ਚੀਨ ਅਤੇ ਜਾਪਾਨ ਆਦਿ ਵਿਚ ਆਮ ਉਗਾਇਆ ਜਾਂਦਾ ਹੈ। ਸਾਰੇ ਸੰਸਾਰ ਦੇ ਤਿਲਾਂ ਦੀ ਪੈਦਾਵਾਰ ਦਾ ਇਕ ਤਿਹਾਈ ਹਿੱਸਾ ਭਾਰਤ ਵਿਚ ਹੁੰਦਾ ਹੈ। ਹਲਕੀ ਦੁਮਟ ਮਿੱਟੀ ਇਸ ਦੀ ਖੇਤੀ ਲਈ ਲਾਹੇਵੰਦ ਸਿੱਧ ਹੁੰਦੀ ਹੈ, ਇਹ ਆਮ ਤੌਰ ਤੇ ਵਰਖਾ ਦੇ ਮੌਸਮ ਵਿਚ ਅਤੇ ਕਈ ਥਾਵਾਂ ਤੇ ਸਰਦੀਆਂ ਵਿਚ ਬੀਜਿਆ ਜਾਂਦਾ ਹੈ।
ਤਿਲ ਦੇ ਦਾਣੇ ਦਾ ਰੰਗ ਸਫ਼ੈਦ, ਭੂਰਾ ਜਾਂ ਕਾਲਾ ਹੁੰਦਾ ਹੈ। ਇਸ ਦੇ ਤੇਲ ਦਾ ਪ੍ਰਯੋਗ ਖਾਣ, ਜਲਾਉਣ ਤੋਂ ਇਲਾਵਾ ਸਾਬਣ, ਦਵਾਈਆਂ ਅਤੇ ਅਤਰ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਤਿਲ ਦੇ ਕਈ ਔਸ਼ਧੀ ਗੁਣ ਹਨ ਜਿਵੇਂ ਤਿਲ ਦੇ ਬੀਜਾਂ ਦਾ ਪਾਊਡਰ, ਪਾਣੀ ਅਤੇ ਮੱਖਣ ਨਾਲ ਮਿਲਾ ਕੇ ਬਵਾਸੀਰ ਦੇ ਰੋਗੀਆਂ ਨੂੰ ਦਿੱਤਾ ਜਾਂਦਾ ਹੈ। ਦਸਤ ਅਤੇ ਪਿਸ਼ਾਬ ਦੇ ਰੋਗਾਂ ਲਈ ਵੀ ਤਿਲਾਂ ਦੇ ਤੇਲ ਲਾਹੇਵੰਦ ਰਹਿੰਦਾ ਹੈ। ਅੱਧੇ ਸਿਰ ਦੇ ਸਖ਼ਤ ਦਰਦ ਅਤੇ ਸਿਰ-ਚਕਰਾਉਣ ਦੇ ਰੋਗੀਆਂ ਦੇ ਸਿਰ ਦੀ ਮਾਲਿਸ਼ ਕਰਨ ਲਈ ਤਿਲਾਂ ਦਾ ਤੇਲ ਲਾਹੇਵੰਦ ਸਿੱਧ ਹੁੰਦਾ ਹੈ। ਗਰਭਪਾਤ ਲਈ ਵੀ ਤਿਲਾਂ ਦੇ ਤੇਲ ਨੂੰ (ਜ਼ਿਆਦਾ ਮਾਤਰਾ ਵਿਚ ਖਵਾਉਣ ਤੇ) ਵਰਤੋਂ ਵਿਚ ਲਿਆਇਆ ਜਾਂਦਾ ਹੈ। ਤਿਲ ਦੇ ਬੀਜਾਂ ਦੀ ਵਰਤੋਂ ਸੱਪ ਦੇ ਵੱਢੇ ਰੋਗੀਆਂ ਲਈ ਵੀ ਕੀਤੀ ਜਾਂਦੀ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-20-04-42-34, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ.ਕੋ. 5 : 383;ਮੈ.ਪ.ਇੰੰ..ਪਾ. : 210
ਤਿਲ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਤਿਲ––ਤੇਲ ਬੀਜਾਂ ਵਿਚ ਤਿਲ ਇਕ ਹੋਰ ਫ਼ਸਲ ਹੈ। ਘਰ ਦੀ ਵਰਤੋਂ ਲਈ ਥੋੜ੍ਹੇ ਰਕਬੇ ਵਿਚ ਤਿਲ ਬਹੁਤ ਸਾਰੇ ਕਿਸਾਨ ਬੀਜ ਲੈਂਦੇ ਹਨ ਪਰ ਆਮ ਕਰ ਕੇ ਇਨ੍ਹਾਂ ਦੀ ਕਾਸ਼ਤ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਵਿਚ ਹੁੰਦੀ ਹੈ। ਇਹ ਫ਼ਸਲ ਲਗਭਗ 14 ਹਜ਼ਾਰ ਹੈਕਟੇਅਰ ਭੂਮੀ ਵਿਚ ਬੀਜੀ ਜਾਂਦੀ ਹੈ। ਇਸ ਦਾ ਔਸਤ ਝਾੜ ਲਗਭਗ 3 ਕੁਇੰਟਲ ਪ੍ਰਤਿ ਹੈਕਟੇਅਰ ਹੈ। ਸਰਦੀਆਂ ਵਿਚ ਤਿਲਾਂ ਦੀ ਵਰਤੋਂ ਵਧੇਰੇ ਹੁੰਦੀ ਹੈ। ਇਨ੍ਹਾਂ ਦੀਆਂ ਰਿਉੜੀਆਂ ਅਤੇ ਪਿੰਨੀਆਂ ਬਣਾ ਕੇ ਖਾਧੀਆਂ ਜਾਂਦੀਆਂ ਹਨ। ਤਿਲਾਂ ਦੀਆਂ ਪੰਜਾਬ ਤਿਲ ਨੰਬਰ ਇਕ ਅਤੇ ਟੀ ਸੀ-289 ਉੱਨਤ ਕਿਸਮਾਂ ਹਨ। ਇਸ ਫ਼ਸਲ ਦੀ ਬਿਜਾਈ ਵੀ ਜੁਲਾਈ ਵਿਚ ਹੀ ਕੀਤੀ ਜਾਂਦੀ ਹੈ। ਇਕ ਏਕੜ ਲਈ ਇਕ ਕਿਲੋ ਬੀਜ ਬਹੁਤ ਹੁੰਦਾ ਹੈ। ਪੱਕੀ ਫ਼ਸਲ ਦੀ ਕਟਾਈ ਕਰ ਕੇ ਬੂਟਿਆਂ ਨੂੰ ਹਿਲਾਉਣ ਨਾਲ ਫਲੀਆਂ ਵਿਚੋਂ ਤਿਲ ਨਿਕਲ ਆਉਂਦੇ ਹਨ।
ਲੇਖਕ : ਡਾ. ਰਣਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3452, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-35-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First