ਤੀਬਰਤਾ-ਸੂਚਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਤੀਬਰਤਾ-ਸੂਚਕ: ਇਸ ਸੰਕਲਪ ਦੀ ਵਰਤੋਂ ਸ਼ਬਦਾਂ ਦੀ ਸ਼ਰੇਣੀਗਤ ਵਿਆਖਿਆ ਕਰਨ ਲਈ ਕੀਤੀ ਜਾਂਦੀ ਹੈ। ਸ਼ਬਦਾਂ ਦੀ ਸ਼ਰੇਣੀਗਤ ਵਿਆਖਿਆ ਅਰਥ, ਰੂਪ ਅਤੇ ਕਾਰਜ ਆਦਿ ਦੇ ਅਧਾਰਾਂ ’ਤੇ ਕੀਤੀ ਜਾਂਦੀ ਹੈ। ਜਿਹੜੇ ਸਮਾਂ, ਸਥਾਨ, ਵਿਧੀ ਆਦਿ ਦੀ ਸੂਚਨਾ ਪਰਦਾਨ ਕਰਦੇ ਹੋਣ ਉਨ੍ਹਾਂ ਨੂੰ ਕਿਰਿਆ ਵਿਸ਼ੇਸ਼ਣਾਂ ਦੀ ਸੂਚੀ ਵਿਚ ਦਰਜ ਕੀਤਾ ਜਾਂਦਾ ਹੈ। ਇਹ ਸ਼ਬਦ ਵਿਆਕਰਨਕ ਇਕਾਈ ਦੀ ਬਣਤਰ ਵਿਚ ਵਿਚਰਦੇ ਹਨ। ਪੰਜਾਬੀ ਵਿਚ ਬਹੁਤ, ਬਿਲਕੁਲ, ਜ਼ਰੂਰ, ਅਵੱਸ਼ ਆਦਿ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਵਿਧੀ-ਸੂਚਕ ਕਿਰਿਆ ਵਿਸ਼ੇਸ਼ਣ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ। ਇਹ ਸ਼ਬਦ ਜਦੋਂ ਵਾਕੰਸ਼ ਜਾਂ ਵਾਕ ਦੀ ਬਣਤਰ ਵਿਚ ਵਿਚਰਦੇ ਹਨ ਤਾਂ ਇਨ੍ਹਾਂ ਦੁਆਰਾ ਨਿਸ਼ਚੇ ਦਾ ਬੋਧ ਹੁੰਦਾ ਹੈ। ਇਨ੍ਹਾਂ ਦੀ ਤੀਬਰਤਾ ਨੂੰ ਹੋਰ ਵਧਾਉਣ ਵਾਸਤੇ ਇਨ੍ਹਾਂ ਤੋਂ ਪਿਛੋਂ ਦਬਾ-ਸੂਚਕ ਪਾਰਟੀਕਲਜ਼ ‘ਹੀ, ਵੀ’ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ : ਉਹ ਬਿਲਕੁਲ ਝੂਠਾ ਹੈ, ਉਹ ਬਿਲਕੁਲ ਹੀ ਝੂਠਾ ਹੈ। ਨਾਂਹ ਪੱਖੀ ਇਕਾਈਆਂ ਦੀ ਬਣਤਰ ਵਿਚ ਨਾਂਹ-ਪੱਖੀ ਪਾਰਟੀਕਲਜ਼ ‘ਨਾ’ ਜਾਂ ‘ਨਹੀਂ’ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਮੈਂ ਬਿਲਕੁਲ ਹੀ ਨਹੀਂ ਜਾਵਾਂਗਾ, ਮੈਂ ਬਿਲਕੁਲ ਨਹੀਂ ਜਾਵਾਂਗਾ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.