ਤੁਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੁਲਾ. ਸੰਗ੍ਯਾ—ਤੁਲਹਾ. ਤੁਲ੍ਹਾ. “ਕਿਸੀ ਤੁਲਾ ਦੇ ਕਿਹਿ ਸਰਨਾਈ.” (ਨਾਪ੍ਰ) ੨ ਸੰ. ਤਰਾਜ਼ੂ. ਤੱਕੜੀ. “ਤੁਲਾ ਧਾਰਿ ਤੋਲੇ ਸੁਖ ਸਗਲੇ.” (ਗਉ ਮ: ੫) ੩ ਵੱਟਾ. “ਕਉਣ ਤਰਾਜੀ ਕਵਣੁ ਤੁਲਾ?” (ਸੂਹੀ ਮ: ੧) ੪ ਤੁਲਾਦਾਨ. “ਤੁਲਾ ਪੁਰਖਦਾਨੇ.” (ਗੌਂਡ ਨਾਮਦੇਵ) ਦੇਖੋ, ਤੁਲਾਦਾਨ। ੫ ਸੱਤਵੀਂ ਰਾਸ਼ਿ, ਜਿਸ ਦੀ ਸ਼ਕਲ ਤਰਾਜ਼ੂ ਦੀ ਹੈ (the sign Libra). ੬ ਤੁਲ੍ਯਤਾ. ਬਰਾਬਰੀ । ੭ ਚਾਰ ਸੌ ਤੋਲਾ ਭਰ ਵਜ਼ਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤੁਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤੁਲਾ (ਸੰ.। ਸੰਸਕ੍ਰਿਤ) ੧. ਤੱਕੜੀ। ਯਥਾ-‘ਤੁਲਾਧਾਰਿ ਤੋਲੇ ਸੁਖ ਸਗਲੇ ’।
੨. (ਸੰਸਕ੍ਰਿਤ) ਤੁਲਾ ਦਾਨ। ਯਥਾ-‘ਤੁਲਾ ਪੁਰਖ ਦਾਨੇ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First