ਤੁੰਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੁੰਗ. ਸੰ. तुङ्ग. ਵਿ—ਉੱਚਾ। ੨ ਪ੍ਰਧਾਨ. ਮੁਖੀਆ. “ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰ.” (ਓਅੰਕਾਰ) ਨਾ ਰੰਕ ਨਾ ਮੁਖੀਆ ਨਾ ਫ਼ਕ਼ੀਰ. ਦੇਖੋ, ਰੰਗੁ ੪। ੩ ਸੰਗ੍ਯਾ—ਖੋਪੇ ਦਾ ਬਿਰਛ। ੪ ਪਹਾੜ। ੫ ਇੱਕ ਛੰਦ. ਦੇਖੋ, ਤੁਰੰਗਮ। ੬ ਅਮ੍ਰਿਤਸਰ ਪਾਸ ਇੱਕ ਪਿੰਡ , ਜਿਸ ਵਿੱਚ, ਕੁ ਪਤੀ ਨੂੰ ਦੁਖਭੰਜਨੀ ਪਾਸ ਛੱਡਕੇ, ਪਤਿਵ੍ਰਤਾ ਇਸਤ੍ਰੀ ਭਿਖ੍ਯਾ ਲੈਣ ਗਈ
ਸੀ। ੭ ਇੱਕ ਜੱਟ ਗੋਤ੍ਰ । ੮ ਫ਼ਾ ਬੋਰੀ. ਥੈਲੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Nirmal singh,
( 2024/07/08 08:0023)
Please Login First