ਤੂੰਬਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੂੰਬਾ (ਨਾਂ,ਪੁ) 1 ਕੱਦੂ ਦੀ ਜਾਤੀ ਦਾ ਵੇਲ ਨੂੰ ਲੱਗਣ ਵਾਲਾ ਫਲ਼ 2 ਫਕੀਰਾਂ ਦੇ ਵਰਤਣ ਵਾਲਾ ਗੜਵੇ ਦੀ ਸ਼ਕਲ ਦਾ ਭਾਂਡਾ 3 ਅੰਦਰੋਂ ਖਾਲੀ ਅਤੇ ਗੋਲਾਕਾਰ ਕੱਦੂ ਦੇ ਚੀਰੇ ਹੋਏ ਇੱਕ ਪਾਸੇ ਉੱਤੇ ਚਮੜਾ ਮੜ੍ਹ ਕੇ ਅਤੇ ਵਿੱਚੋਂ ਲੰਘਾਏ ਡੰਡੇ ਦੁਆਰਾ ਤਾਰ ਤਣ ਕੇ ਬਣਾਏ, ਇੱਕ ਸਾਜ਼ ਦਾ ਨਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤੂੰਬਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੂੰਬਾ [ਨਾਂਪੁ] ਇੱਕ ਸਾਜ਼ ਦਾ ਨਾਂ; ਇੱਕ ਭਾਂਡਾ ਜੋ ਗੜਵੀ ਦੀ ਸ਼ਕਲ ਦਾ ਹੁੰਦਾ ਹੈ; ਘੀਆ ਕੱਦੂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9336, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤੂੰਬਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੂੰਬਾ ਕੱਦੂ ਦੀ ਜਾਤਿ ਦਾ ਇੱਕ ਫਲ, ਜੋ ਵੇਲ ਨੂੰ ਲਗਦਾ ਹੈ. Tumba gourd. L. Asteracantha longifolia. ਤੂੰਬੇ ਤੂੰਬੀ ਤੋਂ ਕਈ ਤਰਾਂ ਦੇ ਤਾਰਦਾਰ ਵਾਜੇ ਬਣਦੇ ਹਨ. ਚੰਮ ਨਾਲ ਮੜ੍ਹਕੇ ਭੀ ਵਜਾਇਆ ਜਾਂਦਾ ਹੈ. ਫਕੀਰ ਇਸ ਨੂੰ ਗਡਵੇ ਦੀ ਥਾਂ ਵਰਤਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9021, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤੂੰਬਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤੂੰਬਾ : ਪ੍ਰਾਚੀਨ ਭਾਰਤੀ ਸਾਜ਼ਾਂ ਵਿਚ ਸ਼ਾਮਲ ਇਸ ਸੰਗੀਤ ਸਾਜ਼ ਨੂੰ ਪੰਜਾਬ ਦੇ ਲੋਕ ਤੂੰਬਾ ਜਾਂ ਘੁਮਚੂ ਕਹਿੰਦੇ ਹਨ। ਮਹਾਰਾਸ਼ਟਰ ਵਿਚ ਇਸ ਨੂੰ ‘ਤੁਨਤਨਾ’ ਕਿਹਾ ਜਾਂਦਾ ਹੈ।
ਆਮ ਤੌਰ ਤੇ ਤੂੰਬਾ ਅੰਬ ਦੀ ਲੱਕੜੀ ਦਾ ਬਣਿਆ ਹੁੰਦਾ ਹੈ ਅਤੇ ਇਸ ਦੀ ਲੰਬਾਈ ਗਿਆਰਾਂ ਉਂਗਲਾਂ ਤੋਂ ਲੈ ਕੇ ਤੇਰ੍ਹਾਂ ਉਂਗਲਾਂ ਤਕ ਹੁੰਦੀ ਹੈ। ਇਸ ਦਾ ਢਿੱਡ ਵਿਚੋਂ ਪਿਚਕਿਆ ਹੋਇਆ ਤੇ ਮੂੰਹ ਖੁਲ੍ਹਾ ਹੁੰਦਾ ਹੈ। ਇਸ ਦੇ ਮੂੰਹ ਦਾ ਆਕਾਰ ਸੱਤ ਅੱਠ ਉਂਗਲਾਂ ਗੋਲਾਈ ਵਿਚ ਹੁੰਦਾ ਹੈ ਅਤੇ ਮੂੰਹ ਉੱਤੇ ਚਮੜੇ ਦੀ ਖੱਲ ਮੜ੍ਹੀ ਹੁੰਦੀ ਹੈ। ਮੜ੍ਹੀ ਹੋਈ ਖੱਲ ਦੇ ਵਿਚਕਾਰ ਲਗਭਗ ਅੱਧਾ ਮੀਟਰ ਚਮੜੇ ਦੀ ਤੰਦ ਪਰੋ ਕੇ ਦੂਜੇ ਮੂੰਹ ਰਾਹੀਂ ਕੱਢ ਦਿੱਤੀ ਜਾਂਦੀ ਹੈ। ਇਸ ਤੰਦ ਦੇ ਚਮੜੇ ਵਾਲੇ ਸਿਰੇ ਨੂੰ ਗੰਢ ਦਿੱਤੀ ਜਾਂਦੀ ਹੈ ਤੇ ਦੂਜੇ ਸਿਰੇ ਨੂੰ ਲੱਕੜੀ ਦੇ ਗੱਟੇ ਵਿਚ ਗੰਢ ਮਾਰ ਕੇ ਪਰੋ ਦਿੱਤਾ ਜਾਂਦਾ ਹੈ।
ਤੂੰਬੇ ਨੂੰ ਵਜਾਉਣ ਵੇਲੇ ਖੱਬੇ ਪਾਸੇ ਕੁੱਛੜ ਵਿਚ ਮਾਰ ਕੇ ਤੰਦ ਸਿੱਧੀ ਕਰ ਲਈ ਜਾਂਦੀ ਹੈ ਤੇ ਸੱਜੇ ਹੱਥ ਦੀ ਪਹਿਲੀ ਉਂਗਲੀ ਨਾਲ ਇਸ ਤੰਦ ਤੇ ਚੋਟ ਮਾਰਦੇ ਹੋਏ ਲੱਕੜੀ ਦੇ ਗੱਟੇ ਨੂੰ ਖੱਬੇ ਹੱਥ ਨਾਲ ਖਿਚਿਆ ਜਾ ਢਿੱਲਾ ਕੀਤਾ ਜਾਂਦਾ ਹੈ, ਇਸ ਤਰ੍ਹਾਂ ਇਸ ਵਿਚੋਂ ‘ਗਮਕ’ ਦੀ ਆਵਾਜ਼ ਪੈਦਾ ਹੁੰਦੀ ਹੈ। ਲੋਕ ਗੀਤਾਂ ਜਾਂ ਬੋਲੀਆਂ ਵਿਚ ਇਹ ਸਾਜ਼ ਸੁਰ ਨਾਲੋਂ ਜ਼ਿਆਦਾ ਤਾਲ ਪ੍ਰਧਾਨ ਹੁੰਦਾ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-22-04-36-01, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬ ਦ ਲੋਕ-ਸਾਜ਼-ਅਨਿਲ ਨਰੂਲਾ
ਵਿਚਾਰ / ਸੁਝਾਅ
Please Login First