ਤਫ਼ਤੀਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਫ਼ਤੀਸ਼ [ਨਾਂਇ] ਪੜਤਾਲ , ਘੋਖ, ਤਹਿਕੀਕਾਤ, ਛਾਣ-ਬੀਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਫ਼ਤੀਸ਼ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਫ਼ਤੀਸ਼. ਅ਼  ਸੰਗ੍ਯਾ—ਫ਼ਤਸ਼ (ਖੋਜ) ਕਰਨਾ. ਟੋਲਨਾ. ਢੂੰਡਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਫ਼ਤੀਸ਼ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Investigation_ਤਫ਼ਤੀਸ਼: ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 2 (ਗ) ਵਿਚ ਤਫ਼ਤੀਸ਼ ਦੀ ਪਰਿਭਾਸ਼ਾ ਨਿਮਨ- ਅਨੁਸਾਰ ਕੀਤੀ ਗਈ ਹੈ :-

       2(ਗ) ਤਫ਼ਤੀਸ਼ ਵਿਚ ਉਹ ਸਭ ਕਾਰਵਾਈਆਂ ਸ਼ਾਮਲ ਹਨ ਜੋ ਕਿਸੇ ਪੁਲਿਸ ਅਫ਼ਸਰ ਦੁਆਰਾ ਜਾਂ (ਮੈਜਿਸਟਰੇਟ ਤੋਂ ਬਿਨਾਂ ਹੋਰ) ਕਿਸੇ ਅਜਹੇ ਵਿਅਕਤੀ ਦੁਆਰਾ ਜੋ ਮੈਜਿਸਟਰੇਟ ਦੁਆਰਾ ਇਸ ਨਮਿਤ ਇਖ਼ਤਿਆਰਤ ਹੈ, ਸ਼ਹਾਦਤ ਇਕੱਠੀ ਕਰਨ ਲਈ ਇਸ ਸੰਘਤਾ ਅਧੀਨ ਕੀਤੀਆਂ ਜਾਣ;’’

       ਪਰ ਜਦੋਂ ਇਹ ਸ਼ਬਦ ਭਾਰਤੀ ਸ਼ਹਾਦਤ ਐਕਟ 1872 ਦੀ ਧਾਰਾ 157 ਵਿਚ ਆਉਂਦਾ ਹੈ ਤਾਂ ਉਥੇ ਇਸ ਦਾ ਉਪਰੋਕਤ ਸੀਮਤ ਅਰਥ ਨਹੀਂ ਲਿਆ ਜਾ ਸਕਦਾ। ਉਥੇ ਇਸ ਦਾ ਲਫ਼ਜ਼ੀ ਅਰਥ ਲਿਆ ਜਾਵੇਗਾ ਜਿਸ ਅਨੁਸਾਰ ਉਸ ਵਿਚ ਤੱਥ ਸੁਨਿਸਚਿਤ ਕਰਨਾ, ਸਮੱਗਰੀ ਦੀ ਪੁਣਛਾਣ ਕਰਨਾ, ਸਬੰਧਤ ਡੈਟਾ ਦੀ ਖੋਜ ਕਰਨਾ.....ਆਦਿ ਸ਼ਾਮਲ ਹੋਣਗੇ। (ਰਾਜ ਬਨਾਮ ਪਰੇਸ਼ਵਰ ਘਾਸੀ- ਏ ਆਈ ਆਰ 1968 ਉੜੀਸਾ 20)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਤਫਤੀਸ਼


Veerpal, ( 2020/02/18 01:4812)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.