ਤੰਤੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੰਤੁ. ਸੰ. तन्तु. ਸੰਗ੍ਯਾ—ਤਾਗਾ. “ਛੋਛੀ ਨਲੀ ਤੰਤੁ ਨਹੀ ਨਿਕਸੈ.” (ਗਉ ਕਬੀਰ) ਇਸ ਥਾਂ ਤੰਤੁ ਤੋਂ ਭਾਵ ਪ੍ਰਾਣ ਹੈ। ੨ ਮੱਛੀ ਫੜਨ ਦਾ ਜਾਲ. ਦੇਖੋ, ਜਲਤੰਤੁ। ੩ ਤਾਰ. “ਤੂਟੀ ਤੰਤੁ ਰਬਾਬ ਕੀ.” (ਓਅੰਕਾਰ) ਰਬਾਬ ਦੇਹ, ਤੰਤੁ ਪ੍ਰਾਣ। ੪ ਤੰਦੂਆ. ਗ੍ਰਾਹ। ੫ ਸੰਤਾਨ. ਔਲਾਦ । ੬ ਪੱਠੇ. Nerves। ੭ ਸੰ. ਤਤ੍ਵ. “ਤੰਤੈ ਕਉ ਪਰਮ ਤੰਤੁ ਮਿਲਾਇਆ.” (ਸੋਰ ਮ: ੧) ੮ ਜੀਵਾਤਮਾ. “ਆਪੇ ਤੰਤੁ ਪਰਮਤੰਤੁ ਸਭ ਆਪੇ.” (ਵਾਰ ਬਿਹਾ ਮ: ੪) ਜੀਵਾਤਮਾ ਅਤੇ ਬ੍ਰਹਮ ਆਪੇ। ੯ ਦੇਖੋ, ਤੰਤ੍ਰ. “ਤੰਤੁ ਮੰਤੁ ਪਾਖੰਡੁ ਨ ਕੋਈ.” (ਮਾਰੂ ਸੋਲਹੇ ਮ: ੧) “ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ.” (ਆਸਾ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤੰਤੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤੰਤੁ (ਸੰ.। ਸੰਸਕ੍ਰਿਤ ਤੰਤੁ) ੧. ਤਾਗਾ , ਸੂਤ ।
੨. ਵਜਾਉਣ ਵਾਲੇ ਸਾਜ਼ ਦੀ ਤਾਰ ਭਾਵ ਪ੍ਰਾਣ। ਯਥਾ-‘ਟੂਟੀ ਤੰਤੁ ਨ ਬਜੈ ਰਬਾਬੁ ’ ਇਥੇ ਤਾਰ ਦਾ ਭਾਵ ਪ੍ਰਾਣ ਲਏ ਜਾਂਦੇ ਹਨ। ਕਿਉਂ ਜੋ ਪ੍ਰਾਣਾਂ ਦੇ ਨਿਕਲ ਜਾਣ ਨਾਲ ਦੇਹ ਰੂਪੀ ਰਬਾਬ ਵੱਜਣਾ ਬੰਦ ਹੋ ਜਾਂਦਾ ਹੈ। ਅਥਵਾ ੨. ਬ੍ਰਿਤੀ ਰੂਪ ਤਾਰ ਦੇ ਟੁੱਟਣ ਕਰਕੇ ਮਨ ਰੂਪੀ ਰਬਾਬ ਨਹੀਂ ਵੱਜਦਾ।
੩. (ਸੰਸਕ੍ਰਿਤ ਤੰਤ੍ਰ) ਤੰਤ੍ਰ , ਤਵੀਤ। ਯਥਾ-‘ਕਿਨਹੀ ਤੰਤ ਮੰਤ ਬਹੁ ਖੇਵਾ’ ਕਿਸੇ ਨੇ ਜਾਦੂ ਤੇ ਤਵੀਤ ਧਾਗੇ ਚਲਾਏ ਹਨ।
੪. ਤੰਤ* ਦਾ ਭਾਵ ਤੱਤ ਤੋਂ ਹੈ, ਅਸਲ , ਸਾਰ ਵਸਤੂ। ਤਥਾ-‘ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ’।
ਦੇਖੋ , ‘ਪਰਮ ਤੰਤੁ’, ‘ਜਲ ਤੰਤੁ’
----------
* ਤੰਤ, ਤਨੁ ਧਾਤੂ ਤੋਂ ਬਣਦਾ ਹੈ, ਜਿਸ ਦਾ ਅਰਥ ਹੈ ਫੈਲਣਾ। ਸੋ ਤੰਤ=ਜਿਸ ਤੋਂ ਸਾਰਾ ਫੈਲਾਉ ਹੋਇਆ ਹੈ ਐਉਂ ਤੰਤ ਦਾ ਅਰਥ ਸਿੱਧਾ ਬੀ -ਤਤ- ਸਿੱਧ ਹੁੰਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 24604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First