ਦਯਾ ਰਾਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਯਾ ਰਾਮ: ਗੁਰੂ ਹਰਿਗੋਬਿੰਦ ਸਾਹਿਬ ਦੇ ਇਕ ਸੈਨਿਕ ਸੇਵਕ ਭਾਈ ਜਾਤੀ ਮਲਿਕ ਪੁਰੋਹਿਤ ਦਾ ਪੁੱਤਰ ਜੋ ਗੁਰੂ ਹਰਿਰਾਇ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਰਿਹਾ। ਇਹ ਸੈਨਿਕ ਕਰਮ ਵਿਚ ਬਹੁਤ ਨਿਪੁਣ ਸੀ। ਇਸ ਨੇ ਸੰਨ 1688 ਈ. ਵਿਚ ਲੜੇ ਗਏ ਭੰਗਾਣੀ ਦੇ ਯੁੱਧ ਵਿਚ ਬਹੁਤ ਵੀਰਤਾ ਦਾ ਪ੍ਰਦਰਸ਼ਨ ਕੀਤਾ ਜਿਸ ਦਾ ਉੱਲੇਖ ‘ਬਚਿਤ੍ਰ ਨਾਟਕ ’ ਵਿਚ ਇਸ ਤਰ੍ਹਾਂ ਹੋਇਆ ਹੈ—ਕੁਪਿਓ ਦੇਵਤੇਸੰ ਦਯਾਰਾਮ ਜੁਧੰ ਕਿਯੋ ਦ੍ਰੋਣਕੀ ਜਿਉਂ ਮਹਾਂ ਜੁਧ ਸੁਧੰ


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.