ਦਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਰ 1 [ਨਾਂਪੁ] ਦਰਵਾਜ਼ਾ, ਬੂਹਾ 2 [ਨਾਂਇ] ਕੀਮਤ, ਭਾਅ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਦਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਰ. ਸੰ. (ਦੇਖੋ, ਦ੍ਰਿ ਧਾ). ਸੰਗ੍ਯਾ—ਡਰ. ਭਯ (ਭੈ). “ਕਾ ਦਰ ਹੈ ਜਮ ਕੋ ਤਿਨ ਜੀਵਨ , ਅੰਤ ਭਜੇ ਗੁਰੁ ਤੇਗਬਹਾਦੁਰ?” (ਗੁਪ੍ਰਸੂ) ੨ ਸ਼ੰਖ. “ਗਦਾ ਚਕ੍ਰ ਦਰ ਅੰਬੁਜ ਧਾਰੂ.”1 (ਨਾਪ੍ਰ) ੩ ਗੁਫਾ. ਕੰਦਰਾ। ੪ ਪਾੜਨ ਦੀ ਕ੍ਰਿਯਾ. ਵਿਦਾਰਣ। ੫ ਫ਼ਾ ਦ੍ਵਾਰ. ਦਰਵਾਜ਼ਾ. “ਦਰ ਦੇਤ ਬਤਾਇ ਸੁ ਮੁਕਤਿ ਕੋ.” (ਨਾਪ੍ਰ) ੬ ਕ੍ਰਿ. ਵਿ—ਅੰਦਰ. ਵਿੱਚ. “ਦਰ ਗੋਸ ਕੁਨ ਕਰਤਾਰ.” (ਤਿਲੰ ਮ: ੧) “ਆਇ ਪ੍ਰਵੇਸੇ ਪੁਰੀ ਦਰ ਜਨੁ ਉਦ੍ਯੋ ਸੁ ਚੰਦੂ। ਨਿਜ ਦਰ ਦਰ ਦਾਰਾ ਖਰੀ ਲੇ ਮਾਲ ਬਲੰਦੂ.” (ਗੁਪ੍ਰਸੂ) ੭ ਦਰਬਾਰ ਦਾ ਸੰਖੇਪ. “ਕਹੁ ਨਾਨਕ ਦਰ ਕਾ ਬੀਚਾਰ.” (ਭੈਰ ਮ: ੫) ੮ ਹਿੰ. ਨਿਰਖ. ਭਾਉ। ੯ ਕਦਰ. ਮਹਿਮਾ। ੧੦ ਕਈ ਥਾਂ ਦਲ ਦੀ ਥਾਂ ਭੀ ਦਰ ਸ਼ਬਦ ਵਰਤਿਆ ਹੈ. “ਦੇਵਤਿਆਂ ਦਰਿ ਨਾਲੇ.” (ਜਪੁ) ਦੇਵਤਿਆਂ ਦੀ ਮੰਡਲੀ (ਸਭਾ) ਸਾਥ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First