ਦਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਸ. ਸੰ. ਦਸ਼. ਵਿ—ਸੌ ਦਾ ਦਸਵਾਂ ਹਿ਼ੱ—੧੦. “ਦਸ ਦਿਸਿ ਖੋਜਤ ਮੈ ਫਿਰਿਓ.” (ਗਉ ਥਿਤੀ ਮ: ੫) ੨ ਦਸ਼ ਗਿਣਤੀ ਵਾਲੇ ਪਦਾਰਥ ਦਾ ਬੋਧਕ. ਜੈਸੇ—“ਦਸ ਦਾਸੀ ਕਰਿਦੀਨੀ ਭਤਾਰਿ.” (ਸੂਹੀ ਮ: ੫) ਭਰਤਾ ਨੇ ਦਸ ਇੰਦ੍ਰੀਆਂ ਦਾਸੀ ਬਣਾ ਦਿੱਤੀਆਂ। ੩ ਦਾਸ ਦਾ ਸੰਖੇਪ. ਸੇਵਕ. “ਕਾਟਿ ਸਿਲਕ ਦੁਖਮਾਇਆ ਕਰਿਲੀਨੇ ਅਪਦਸੇ.” (ਵਾਰ ਜੈਤ) ਆਪਣੇ ਦਾਸ ਕਰਲੀਤੇ। ੪ ਦੇਖੋ, ਦੱਸਣਾ। ੫
ਸੰ. दस् ਧਾ— ਕਮਜ਼ੋਰ ਹੋਣਾ, ਥੱਕਣਾ। ੬ ਸੰਗ੍ਯਾ—ਰਾਖਸ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦਸ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਦਸ (ਸੰਖ. ਵਾ.। ਸੰਸਕ੍ਰਿਤ ਦਸ਼ਨੑ) ੧੦। ਦਾਹ, ਦਸ। ਯਥਾ-‘ਦਸ ਬਿਘਿਆੜੀ’ ਦਸ ਇੰਦ੍ਰੀਆਂ। ਤਥਾ-‘ਦਸ ਚਾਰਿ ਹਟ ਤੁਧੁ ਸਾਜਿਆ’। ੧੪ ਲੋਕ ਤੈਨੇ ਸਾਜੇ। ਤਥਾ-‘ਦਸ ਦੁਆਰ’= ੨ ਅੱਖ , ੨ ਕੰਨ , ੨ ਨਾਸਕਾ, ੧ ਮੁਖ , ੧ ਸਿਸਨ, ੧ ਗੁਦਾ , ੧. ਗੁਪਤ ਰੂਪ ਤਾਲੂ ਦਾ ਛਿਦੁ ਯਾ ਦਸਮ ਦੁਆਰ ।
੨. (ਕ੍ਰਿ.) ਕਹੁ , ਆਖ। ਯਥਾ-‘ਸਤਿਗੁਰ ਹਰਿ ਪ੍ਰਭੁ ਦਸਿ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First