ਦਸੌਂਧਾ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਸੌਂਧਾ ਸਿੰਘ (ਮ. 1767 ਈ.): ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਨਸੂਰ ਪਿੰਡ ਵਿਚ ਚੌਧਰੀ ਸਾਹਿਬ ਰਾਇ ਦੇ ਘਰ ਪੈਦਾ ਹੋਇਆ, ਦਸੌਂਧਾ ਸਿੰਘ ਨਿਸ਼ਾਨਾਂਵਾਲੀ ਮਿਸਲ ਦਾ ਪਹਿਲਾ ਸਰਦਾਰ ਸੀ। ਇਸ ਨੇ ਦੀਵਾਨ ਦਰਬਾਰਾ ਸਿੰਘ ਤੋਂ ਅੰਮ੍ਰਿਤ ਪਾਨ ਕਰਕੇ ਅਤੇ ਸੰਨ 1734 ਈ. ਤਕ ਜੰਗਾਂ ਜੁਧਾਂ ਵਿਚ ਆਪਣੀ ਬਹਾਦਰੀ ਵਿਖਾ ਕੇ ਨਾਂ ਖਟਿਆ। ਸੰਨ 1748 ਈ. ਵਿਚ ਦਲ ਖ਼ਾਲਸਾ ਦੀ ਸਥਾਪਨਾ ਵੇਲੇ ਇਸ ਨੂੰ ਨਿਸ਼ਾਨਾਂਵਾਲੀ ਮਿਸਲ (ਵੇਖੋ) ਦਾ ਸਰਦਾਰ ਥਾਪਿਆ ਗਿਆ। ਸੰਨ 1764 ਈ. ਵਿਚ ਸਰਹਿੰਦ ਦੀ ਜਿਤ ਤੋਂ ਬਾਦ ਇਸ ਨੇ ਸਿੰਘਾਂਵਾਲਾ, ਸਾਹਨੇਵਾਲ, ਸਰਾਇ ਲਸ਼ਕਰੀ ਖ਼ਾਨ, ਦੁਰਾਹਾ , ਅਮਲੋਹ, ਅੰਬਾਲਾ ਆਦਿ ਨੂੰ ਜਿਤ ਕੇ ਅੰਬਾਲੇ ਨੂੰ ਆਪਣੀ ਰਾਜਧਾਨੀ ਬਣਾਇਆ। ਸੰਨ 1767 ਈ. ਵਿਚ ਮੇਰਠ ਦੇ ਨੇੜੇ ਰੁਹੇਲਿਆਂ ਨਾਲ ਲੜਦਾ ਹੋਇਆ ਮਾਰਿਆ ਗਿਆ। ਇਸ ਤੋਂ ਬਾਦ ਇਸ ਦਾ ਛੋਟਾ ਭਰਾ ਸੰਗਤ ਸਿੰਘ ਮਿਸਲ ਦਾ ਸਰਦਾਰ ਬਣਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.