ਦਾਈ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਾਈ (ਨਾਂ,ਇ) ਬੱਚਾ ਜਮਾਉਣ ਦਾ ਕੰਮ ਕਰਨ ਵਾਲੀ ਜ਼ਨਾਨੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਦਾਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਾਈ [ਨਾਂਇ] 1 ਬੱਚਿਆਂ ਦੀ ਖੇਡ ਦੀ ਵਾਰੀ 2 [ਨਾਂਇ] ਬੱਚੇ ਜਮਾਉਣ ਦਾ ਕਿੱਤਾ ਕਰਨ ਵਾਲ਼ੀ ਤੀਵੀਂ; ਚੁੰਘਾਵੀ, ਖਿਡਾਵੀ 3 [ਵਿਸ਼ੇ] ਚਲਾਕ, ਦਾਅ ਲਾਉਣ ਵਾਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਦਾਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਾਈ. ਸੰਗ੍ਯਾ—ਦਾਉ. ਖੇਡ ਵਿੱਚ ਸੰਕੇਤ ਕੀਤੇ ਦਾਉ ਨੂੰ ਛੁਹਣ ਦੀ ਕ੍ਰਿਯਾ. “ਭਾਗ ਚਲੈਂ ਨਹਿ ਦੇਤ ਗਹਾਈ । ਅਤਿ ਲਘੁਤਾ ਕਰ ਛ੍ਵੈਹੈਂ ਦਾਈ.” (ਨਾਪ੍ਰ) ੨ ਸੰ. ਧਾਤ੍ਰੀ. ਦਾਯਹ. ਚੁੰਘਾਵੀ. ਪਾਲਣ ਵਾਲੀ ਮਾਤਾ. ਦੇਖੋ, ਦਾਇਆ। ੩ ਵਿ—ਦੇਣ
ਵਾਲਾ. ਦਾਯਕ. (दायिन्). “ਸੁਖਦਾਈ ਪੂਰਨ ਪਰਮੇਸੁਰ.” (ਕੇਦਾ ਮ: ੫) ੪ ਦਾਉ (ਘਾਤ) ਜਾਣਨ ਵਾਲਾ. “ਜੰਗੀ ਦੁਸਮਨ ਦਾਈ.” (ਭਾਗੁ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦਾਈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਦਾਈ* (ਸੰ.। ਫ਼ਾਰਸੀ ਦਾਯਹ। ਸੰਸਕ੍ਰਿਤ ਧਾਤ੍ਰੀ। ਪੁ. ਪੰਜਾਬੀ ਧਾਈ। ਪੰਜਾਬੀ ਦਾਈ) ਬੱਚੇ ਖਿਲਾਣ ਤੇ ਪਾਲਣ ਵਾਲੀ। ਯਥਾ-‘ਦਿਵਸੁ ਰਾਤਿ ਦੁਇ ਦਾਈ ਦਾਇਆ’ ਰਾਤ ਦਾਈ ਤੇ ਦਿਨ ਦਾਇਆ ਹੈ।
----------
* ਫ਼ਾਰਸੀ ਪਦ ਹੈ -ਦਾਇਆ- ਜਿਸ ਦੇ ਅਰਥ ਹਨ ਬੱਚੇ ਪਾਲਣ ਵਾਲੀ। ਪੰਜਾਬੀ ਵਿਚ ਦਾਈ ਇਸਤ੍ਰੀ ਤੇ ਦਾਇਆ ਉਸ ਦਾ ਪਤੀ ਹੈ, ਦਾਈ ਰਾਤ ਨੂੰ ਬੱਚੇ ਨੂੰ ਸੰਭਾਲਦੀ ਹੈ ਤੇ ਦਾਇਆ ਦਿਨ ਨੂੰ ਬੱਚੇ ਨੂੰ ਖਿਲਾਂਦਾ ਪਰਚਾਂਦਾ ਤੇ ਸਾਂਭਦਾ ਹੈ। ਭਾਈ ਗੁਰਦਾਸ ਜੀ ਨੇ ਬੀ ਇਨ੍ਹਾਂ ਦਾ ਕੰਮ ਖਿਲਾਉਣਾ ਲਿਖਿਆ ਹੈ। ਯਥਾ-‘ਦਾਈ ਦਾਇਆ ਰਾਤ ਦਿਹੁ ਬਾਲ ਸੁਭਾਉ ਜਗਤ ਖਿਲਾਯਾ’। (ਵਾਰ ੬. ੫.) ਅਜ ਕਲ ਪੰਜਾਬੀ ਵਿਚ -ਦਾਈ- ਪਦ ਅਕਸਰ ਪ੍ਰਸੂਤ ਹੋਣ ਵੇਲੇ ਸਹਾਇਤਾ ਕਰਨ ਵਾਲੀ ਤ੍ਰੀਮਤ ਨੂੰ ਕਹਿੰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First