ਦਾਸੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਸੂ. ਸ੍ਰੀ ਗੁਰੂ ਅੰਗਦ ਸਾਹਿਬ ਦੇ ਵਡੇ ਸਾਹਿਬਜ਼ਾਦੇ , ਜੋ ਮਾਤਾ ਖੀਵੀ ਜੀ ਦੇ ਉਦਰ ਤੋਂ ਸੰਮਤ ੧੫੮੧ ਵਿੱਚ ਖਡੂਰ ਜਨਮੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਾਸੂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਾਸੂ (ਜ. 1524 ਈ.): ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਦਾ ਪੁੱਤਰ ਜੋ 7 ਅਗਸਤ 1524 ਈ. ਨੂੰ ਖਡੂਰ ਸਾਹਿਬ ਪੈਦਾ ਹੋਇਆ। ਇਹ ਪਹਿਲਾਂ ਆਪਣੇ ਪਿਤਾ ਦੀ ਗੁਰ-ਗੱਦੀ ਦਾ ਦੇਵਾਦਾਰ ਸੀ

            ਕੇਸਰ ਸਿੰਘ ਛਿੱਬਰ ਅਨੁਸਾਰ ਗੁਰੂ ਅੰਗਦ ਦੇਵ ਜੀ ਵਲੋਂ ਗੁਰਿਆਈ ਗੁਰੂ ਅਮਰਦਾਸ ਜੀ ਨੂੰ ਸੌਂਪਣ ਵੇਲੇ ਤਾਂ ਇਹ ਚੁਪ ਰਿਹਾ, ਪਰ ਗੁਰੂ ਅੰਗਦ ਦੇਵ ਜੀ ਦੇ ਮਹਾ- ਪ੍ਰਸਥਾਨ ਤੋਂ ਬਾਦ ਇਸ ਨੇ ਆਪਣੇ ਆਪ ਨੂੰ ‘ਗੁਰੂ’ ਕਹਿਣਾ ਸ਼ੁਰੂ ਕਰ ਦਿੱਤਾ। ਵਿਵਾਦ ਨੂੰ ਖ਼ਤਮ ਕਰਨ ਲਈ ਗੁਰੂ ਅਮਰਦਾਸ ਜੀ ਨੇ ਖਡੂਰ ਸਾਹਿਬ ਛਡ ਦਿੱਤਾ ਅਤੇ ਗੋਇੰਦਵਾਲ ਆ ਗਏ।

            ਬਾਦ ਵਿਚ ਆਪਣੀ ਮਾਤਾ ਖੀਵੀ ਦੇ ਕਹਿਣ’ਤੇ ਦਾਸੂ ਨੇ ਗੋਇੰਦਵਾਲ ਆ ਕੇ ਗੁਰੂ ਅਮਰਦਾਸ ਜੀ ਤੋਂ ਖਿਮਾ ਯਾਚਨਾ ਕੀਤੀ ਅਤੇ ਅਗੋਂ ਲਈ ਗੁਰੂ ਜੀ ਦਾ ਸੇਵਕ ਬਣ ਗਿਆ। ਰਾਇ ਬਲਵੰਡ ਅਤੇ ਸਤੈ ਡੂਮਿ ਦੀ ਵਾਰ ਵਿਚ ਇਸ ਬਾਰੇ ਅਸਪੱਸ਼ਟ ਸੰਕੇਤ ਮਿਲਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.