ਦੀਵਾਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੀਵਾਨ. ਦੇਖੋ, ਦੀਬਾਨ. “ਸਭਨਾ ਦੀਵਾਨ ਦਇਆਲਾ.” (ਵਡ ਮ: ੩) ੨ ਗ਼ਜ਼ਲਾਂ ਦਾ ਸਮੁਦਾਯ ਹੋਵੇ, ਜਿਸ ਪੁਸ੍ਤਕ ਵਿੱਚ. ਗ਼ਜ਼ਲਾਂ ਦਾ ਗ੍ਰੰਥ. ਦੇਖੋ, ਦੀਵਾਨ ਗੋਯਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦੀਵਾਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦੀਵਾਨ: ਅਰਬੀ ਮੂਲ ਦੇ ਇਸ ਸ਼ਬਦ ਦਾ ਅਰਥ ਹੈ ਦਰਬਾਰ , ਸਭਾ , ਸਮਾਜ , ਸੰਗਤ। ਇਸ ਦਾ ਸੰਬੰਧ ਬਾਦਸ਼ਾਹ ਜਾਂ ਰਾਜੇ ਦੇ ਦਰਬਾਰ ਨਾਲ ਹੁੰਦਾ ਹੈ। ਪਰ ਗੁਰਮਤਿ ਵਿਚ ਬਹੁਤ ਸਾਰੀ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਨੂੰ ਦੁਨੀਆਵੀ ਬਾਦਸ਼ਾਹ ਦੀ ਥਾਂ ਸਚੇ ਪਾਤਿਸ਼ਾਹ ਲਈ ਵਰਤ ਲਿਆ ਗਿਆ, ਜਿਵੇਂ ਹੁਕਮ , ਰਜ਼ਾ , ਤਖ਼ਤ ਆਦਿ। ਇਸੇ ਤਰ੍ਹਾਂ ਬਾਦਸ਼ਾਹ ਦੇ ਦਰਬਾਰ ਦੀ ਥਾਂ ਸਚੇ ਪਾਤਿਸ਼ਾਹ (ਭਾਵ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ) ਦੀ ਹਜ਼ੂਰੀ ਵਿਚ ਜੁੜ ਬੈਠੀ ਸੰਗਤ ਨੂੰ ਵੀ ‘ਦੀਵਾਨ’ ਕਿਹਾ ਜਾਣ ਲਗਿਆ ਹੈ।
ਗੁਰਦੁਆਰਿਆਂ ਵਿਚ ਆਮ ਤੌਰ ’ਤੇ ਦੋ ਵਾਰ ਦੀਵਾਨ ਲਗਦਾ ਹੈ। ਇਕ ਵਾਰ ਸਵੇਰੇ , ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਾਦ ਆਸਾ ਕੀ ਵਾਰ , ਸੁਖਮਨੀ , ਕਥਾ-ਕੀਰਤਨ, ਨਿੱਤ-ਨੇਮ ਅਤੇ ਅਨੰਦੁ ਸਾਹਿਬ ਦਾ ਪਾਠ ਹੁੰਦਾ ਹੈ ਅਤੇ ਅਰਦਾਸ ਉਪਰੰਤ ਵਾਕ ਲੈ ਕੇ ਕੜਾਹ ਪ੍ਰਸਾਦ ਵਰਤਾਇਆ ਜਾਂਦਾ ਹੈ।
ਦੂਜੀ ਵਾਰ ਸ਼ਾਮ ਦਾ ਦੀਵਾਨ ਲਗਦਾ ਹੈ ਜਿਸ ਵਿਚ ਰਹਿਰਾਸ , ਕੀਰਤਨ-ਸੋਹਿਲਾ ਆਦਿ ਦੇ ਪਾਠ ਉਪਰੰਤ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸੰਤੋਖ ਦਿੱਤਾ ਜਾਂਦਾ ਹੈ।
ਇਸ ਤਰ੍ਹਾਂ ਗੁਰਮਤਿ ਵਿਚ ਦੀਵਾਨ ਤੋਂ ਭਾਵ ਹੈ ਸਾਧ-ਸੰਗਤ। ਇਹ ‘ਹਰਿ ਦਾ ਦੀਵਾਨ’ ਹੈ। ਜੋ ਇਸ ਦੀਵਾਨ ਵਿਚ ਪ੍ਰਵਾਨ ਚੜ੍ਹ ਗਿਆ, ਉਹ ਸਭ ਪ੍ਰਕਾਰ ਦੇ ਦੀਵਾਨਾਂ ਵਿਚ ਪ੍ਰਵਾਨ ਚੜ੍ਹਿਆ ਸਮਝਿਆ ਜਾਏ। ਗੁਰੂ ਰਾਮਦਾਸ ਜੀ ਨੇ ਸਿਰੀ ਰਾਗ ਦੀ ਵਾਰ ਵਿਚ ਦਸਿਆ ਹੈ—ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ। ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ। (ਗੁ.ਗ੍ਰੰ.87) ਅੰਮ੍ਰਿਤਸਰ ਅਤੇ ਲਾਹੌਰ ਦੀਆਂ ਸਿੰਘ ਸਭਾਵਾਂ ਨੂੰ ਕਾਲਾਂਤਰ ਵਿਚ ਦੀਵਾਨਾਂ ਵਿਚ ਬਦਲ ਦਿੱਤਾ ਗਿਆ, ਜਿਨ੍ਹਾਂ ਦਾ ਅੰਤਿਮ ਰੂਪ ‘ਚੀਫ਼ ਖ਼ਾਲਸਾ ਦੀਵਾਨ ’ (ਵੇਖੋ) ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਦੀਵਾਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Divan_ਦੀਵਾਨ: ਪਹਿਲਾਂ ਇਹ ਸ਼ਬਦ ਮੁਸਲਮਾਨੀ ਸਰਕਾਰਾਂ ਦੁਆਰਾ ਵਰਤਿਆ ਜਾਂਦਾ ਸੀ ਜਿਥੇ ਇਸ ਦਾ ਅਰਥ ਵਿੱਤ ਮੰਤਰੀ ਸੀ। ਬਾਦ ਵਿਚ ਇਹ ਸ਼ਬਦ ਦੇਸੀ ਰਿਆਸਤਾਂ ਵਿਚ ਵੀ ਵਰਤਿਆ ਜਾਣ ਲਗ ਪਿਆ। ਦੀਵਾਨ ਦਾ ਕੰਮ ਮਾਲੀਆ ਉਗਰਾਹੁਣਾ ਅਤੇ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾਉਣਾ ਹੁੰਦਾ ਸੀ। ਉਸ ਨੂੰ ਨਿਆਂਇਕ ਅਤੇ ਦੀਵਾਨੀ ਇਖ਼ਤਿਆਰ ਵੀ ਪ੍ਰਾਪਤ ਹੁੰਦੇ ਸਨ। (ਗਲਾਸਰੀ ਔਫ਼ ਜੁਡਿਸ਼ਲ ਐਂਡ ਰੈਵੈਨਿਊ ਟਰਮਜ਼-ਐਚ ਐਚ ਵਿਲਸਨ)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਦੀਵਾਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਦੀਵਾਨ (ਸੰ.। ਫ਼ਾਰਸੀ ਦੇਵਾਨ, ਦੀਵਾਨ) ੧. ਹਾਕਮ , ਬੰਦੋਬਸਤੀਆ, ਖਜ਼ਾਨੇ ਵਾਲਾ ਹਾਕਮ। ਦੇਖੋ , ‘ਦੀਬਾਣ, ਦੀਬਾਨ’
੨. ਦਫਤ੍ਰ, ਦਰਬਾਰ। ਯਥਾ-‘ਮੇਰੋ ਕਾਮੁ ਦੀਵਾਨ’ ਮੈਨੂੰ ਦਫਤ੍ਰ ਵਿਚ ਕੰਮ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First