ਦੁਬਿਧਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਬਿਧਾ [ਨਾਂਇ] ਦੋਚਿਤੀ, ਸੰਸਾ, ਫ਼ਿਕਰ , ਬੇਚੈਨੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੁਬਿਧਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਬਿਧਾ  ਵਿ—ਦੋ ਪ੍ਰਕਾਰ ਦਾ. ਦ੍ਵਿਵਿਧ। ੨ ਸੰਗ੍ਯਾ—ਦੈ਺੡ਵਧ੍ਯ. ਦੋ ਪ੍ਰਕਾਰ ਦਾ ਭਾਵ. ਦੁਭਾਂਤੀਪਨ. ਦ੍ਵੈਤਭਾਵ. “ਦੁਬਿਧਾ ਦੂਰਿ ਕਰੋ ਲਿਵ ਲਾਇ.” (ਬਸੰ ਮ: ੫) “ਗੁਰਿ ਦੁਬਿਧਾ ਜਾਕੀ ਹੈ ਮਾਰੀ। ਕਹੁ ਨਾਨਕ ਸੋ ਬ੍ਰਹਮ ਬੀਚਾਰੀ.” (ਗਉ ਅ: ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੁਬਿਧਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੁਬਿਧਾ: ਇਹ ਸੰਸਕ੍ਰਿਤ ਦੇ ‘ਦ੍ਵਵਿਧਾ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਦੁਚਿੱਤੀ। ਜਦੋਂ ਮਨ ਕਿਸੇ ਇਕ ਆਸ਼ੇ ਜਾਂ ਮਨੋਰਥ ਵਿਚ ਦ੍ਰਿੜ੍ਹ ਨਹੀਂ ਹੁੰਦਾ ਅਤੇ ਵਿਵੇਕਹੀਨ ਹੋ ਕੇ ਕਦੇ ਇਕ ਪਾਸੇ ਅਤੇ ਕਦੇ ਦੂਜੇ ਪਾਸੇ ਵਲ ਮੁਖ ਮੋੜਦਾ ਹੈ ਤਾਂ ਉਹ ਕਦੀ ਵੀ ਸਫਲ-ਮਨੋਰਥ ਨਹੀਂ ਹੋ ਸਕਦਾ। ਇਸ ਲਈ ਦੁਬਿਧਾ ਸਾਧਕ ਦੇ ਅਧਿਆਤਮਿਕ ਵਿਕਾਸ ਦੇ ਮਾਰਗ ਵਿਚ ਰੁਕਾਵਟ ਹੈ। ਇਹ ਇਕ ਪ੍ਰਕਾਰ ਦੀ ਵਿਘਨਕਾਰੀ ਸ਼ਕਤੀ ਹੈ। ਇਸ ਕਾਰਣ ਇਸ ਨੂੰ ‘ਦੁਖਦਾਈ’ ਕਿਹਾ ਜਾ ਸਕਦਾ ਹੈ।

            ਗੁਰੂ ਨਾਨਕ ਦੇਵ ਜੀ ਨੇ ਸੋਰਠਿ ਰਾਗ ਵਿਚ ਜਿਗਿਆਸੂ ਨੂੰ ਸਪੱਸ਼ਟ ਸ਼ਬਦਾਂ ਵਿਚ ਤਾਕੀਦ ਕੀਤੀ ਹੈ ਕਿ ਦੁਬਿਧਾ ਵਿਚ ਪੈ ਕੇ ਮੜ੍ਹੀ-ਮਸਾਣ ਨੂੰ ਪੂਜਣ ਦੀ ਥਾਂ ਹਰਿ ਦੀ ਆਰਾਧਨਾ ਕਰਨੀ ਚਾਹੀਦੀ ਹੈ। ਤ੍ਰਿਸ਼ਨਾ ਵਿਚ ਮਗਨ ਹੋ ਕੇ ਆਪਣੇ ਵਾਸਤਵਿਕ ਘਰਦੀ ਥਾਂ ਪਰ-ਘਰ ਵਲ ਜਾਣਾ ਉਚਿਤ ਨਹੀਂ ਹੈ। ਨਾਮ ਦੀ ਸਾਧਨਾ ਦੁਆਰਾ ਸਥਿਤੀ ਸੰਵਰ ਸਕਦੀ ਹੈ—ਦੁਬਿਧਾ ਪੜਉ ਹਰਿ ਬਿਨੁ ਹੋਰੁ ਪੂਜਉ ਮੜੇ ਮਸਾਣਿ ਜਾਈ ਤ੍ਰਿਸਨਾ ਰਾਚਿ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ (ਗੁ.ਗ੍ਰੰ.634)।

          ‘ਦੁਬਿਧਾ’ ਨਾਂ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਕਾਬੂ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਇਕ ਹੋਰ ਉਪਾ ਵੀ ਦਸਿਆ ਹੈ, ਉਹ ਹੈ ਸਤਿਸੰਗਤ। ਸਤਿਸੰਗਤ ਵਿਚ ਜਾਣ ਨਾਲ ਦੁਬਿਧਾ ਦੂਰ ਹੋ ਜਾਂਦੀ ਹੈ, ਹਰਿ-ਨਾਮ ਨਾਲ ਲਿਵ ਲਗ ਜਾਂਦੀ ਹੈ ਅਤੇ ਜਿਗਿਆਸੂ ਦੀ ਮਾਨਸਿਕਤਾ ਦ੍ਰਿੜ੍ਹ ਹੋ ਜਾਂਦੀ ਹੈ—ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ (ਗੁ.ਗ੍ਰੰ.1185)। ਇਸ ਤੋਂ ਇਲਾਵਾ ਸੰਸਾਰਿਕ ਉਪਰਾਮਤਾ ਅਤੇ ਸੰਸਾਰ ਨੂੰ ਮਿਥਿਆ ਸਮਝਣ ਦੀ ਭਾਵਨਾ ਵੀ ਦੁਬਿਧਾ ਨੂੰ ਦੂਰ ਕਰਨ ਦੇ ਕਾਰਗਰ ਸਾਧਨ ਹਨ। ਇਸ ਨੂੰ ‘ਦੂਜਾ ਭਾਉ ’ ਜਾਂ ‘ਦੁਤੀਆ ਭਾਉ’ ਵੀ ਕਿਹਾ ਗਿਆ ਹੈ। ਭਾਈ ਗੁਰਦਾਸ ਅਨੁਸਾਰ — ਇਕ ਮਨ ਇਕ ਅਰਾਧਣਾ ਦੁਬਿਧਾ ਦੂਜਾ ਭਾਉ ਮਿਟਾਇਆ (11/4)। ਗੁਰੂ ਅਰਜਨ ਦੇਵ ਜੀ ਨੇ ‘ਥਿਤੀ ’ ਨਾਂ ਦੀ ਬਾਣੀ ਵਿਚ ਕਿਹਾ ਹੈ—ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ਭ੍ਰਮੁ ਕਟੀਐ ਨਾਨਕ ਸਾਧ ਸੰਗਿ ਦੁਤੀਆ ਭਾਉ ਮਿਟਾਇ (ਗੁ.ਗ੍ਰੰ.296)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦੁਬਿਧਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦੁਬਿਧਾ (ਸੰ.। ਸੰਸਕ੍ਰਿਤ ਦ੍ਵਿ+ਵਿਧਿ) ਦੋ ਗੱਲਾਂ , ਤਰਕੀਬਾਂ ਯਾ ਡੌਲਾਂ ਵਿਚ ਹੋਣਾ, ਦੋਹਾਂ ਵਿਚੋਂ ਕਿਸੇ ਇਕ ਤੇ ਮਨ ਦਾ ਨਾ ਟਿਕਣਾਂ, ਇਸ ਅਸਮੰਜਸੁ ਨੂੰ ਦੁਬਿਧਾ ਕਹਿਦੇ ਹਨ।

੨. ਕਦੇ ਸਾਈਂ ਵਲੇ ਕਦੇ ਮਾਇਆ ਵਲੇ, ਮਨ ਦੇ ਏਹ ਦੋਵੇਂ ਝੁਕਾਉ ਤੇ ਵਰਤਾਰੇ ਦੁਬਿਧਾ ਹਨ। ਜਦੋਂ ਕਿ ਇਕ ਗਲ ਨਿਸਚਿਤ ਕਰਕੇ ਉਸਦੇ ਮਗਰ ਲਗ ਪਵੇ ਤਾਂ ਦੁਬਿਧਾ* ਨਹੀਂ। ਯਥਾ-‘ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ’।

----------

* ਪੰਜਾਬੀ ਬੋਲਚਾਲ ਵਿਚ ਦੁਬਿਧਾ ਝਗੜੇ, ਲੜਾਈ ਨੂੰ ਬੀ ਕਹਿੰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.