ਦੁਸ਼ਾਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੁਸ਼ਾਲਾ (ਨਾਂ,ਪੁ) ਚੁਫ਼ੇਰੇ ਕਢਾਈ ਕੀਤੇ ਹੋਏ ਨਮੂਨੇਂ ਵਾਲਾ ਪਸ਼ਮੀਨੇਂ ਦੀਆਂ ਚਾਦਰਾਂ ਦਾ ਜੋੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਦੁਸ਼ਾਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੁਸ਼ਾਲਾ [ਨਾਂਪੁ] ਕਢਾਈ ਕੀਤਾ ਮੋਟਾ ਸ਼ਾਲ, ਸ਼ਾਲਾਂ ਦਾ ਜੋੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਦੁਸ਼ਾਲਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਦੁਸ਼ਾਲਾ : ਇਹ ਧ੍ਰਿਤਰਾਸ਼ਟਰ ਦੀ ਪੁੱਤਰੀ ਅਤੇ ਦੁਰਯੋਧਨ ਦੀ ਛੋਟੀ ਭੈਣ ਸੀ। ਇਸ ਦਾ ਵਿਆਹ ਸਿੰਧੂ ਦੇਸ਼ ਦੇ ਰਾਜਾ ਜਯਦਰਥ (ਜੈਦਰਥ) ਨਾਲ ਹੋਇਆ। ਜਯਦਰਥ ਨੇ ਕਠਿਨ ਤਪੱਸਿਆ ਕਰ ਕੇ ਮਹਾਦੇਵ ਤੋਂ ਇਹ ਵਰ ਪ੍ਰਾਪਤ ਕਰ ਲਿਆ ਸੀ ਕਿ ਉਹ ਇਕੋ ਹੀ ਰੱਥ ਤੇ ਬੈਠ ਕੇ ਅਰਜਨ ਤੋਂ ਸਿਵਾਇ ਚਾਰੇ ਪਾਂਡਵਾਂ ਨੂੰ ਹਰਾ ਸਕੇਗਾ। ਇਸ ਦੇ ਪੁੱਤਰ ਦਾ ਨਾਂ ਸੁਰਥ ਸੀ। ਮਹਾਭਾਰਤ ਦੇ ਯੁੱਧ ਦੌਰਾਨ ਜਦੋਂ ਅਰਜਨ ਨੇ ਜਯਦਰਥ ਨੂੰ ਮਾਰਿਆ ਉਦੋਂ ਸੁਰਥ ਅਜੇ ਬਾਲਕ ਹੀ ਸੀ । ਇਸ ਲਈ ਦੁਸ਼ਾਲਾ ਆਪਣੇ ਪੁੱਤਰ ਦੀ ਥਾਂ ਸਿੰਧੂ ਰਾਜ ਦੀ ਸ਼ਾਸਕ ਬਣੀ । ਅਰਜਨ ਜਦੋਂ ਯੁਧਿਸ਼ਟਰ ਦੇ ਅਸ਼ਵਮੇਧ ਯੱਗ ਦਾ ਘੋੜਾ ਲੈ ਕੇ ਸਿੰਧੂ ਰਾਜ ਗਿਆ ਤਾਂ ਸੁਰਥ ਡਰ ਨਾਲ ਹੀ ਮਰ ਗਿਆ । ਇਹ ਸੁਣਨ ਉਪਰੰਤ ਅਰਜਨ ਨੇ ਸੁਰਥ ਦੇ ਪੁੱਤਰ ਨੂੰ ਸਿੰਧੂ ਦੀ ਰਾਜ-ਗੱਦੀ ਤੇ ਬਿਠਾ ਦਿੱਤਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-12-24-19, ਹਵਾਲੇ/ਟਿੱਪਣੀਆਂ: ਹ. ਪੁ. –ਚ. ਕੋ. : 216; ਹਿੰ. ਮਿ. ਕੋ.-ਭਾ. ਵਿ. ਪੰ.
ਵਿਚਾਰ / ਸੁਝਾਅ
Please Login First