ਦੋਸ਼ਪੂਰਨ ਹਾਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

 Wrongful loss_ਦੋਸ਼ਪੂਰਨ ਹਾਨ: ਭਾਰਤੀ ਦੰਡ ਸੰਘਤਾ ਦੀ ਧਾਰਾ 23 ਦੇ ਦੂਜੇ ਪੈਰੇ ਵਿਚ ਯਥਾਪਰਿਭਾਸ਼ਤ ‘‘ਦੋਸ਼ਪੂਰਨ ਹਾਨ’’ ਕਾਨੂੰਨ ਵਿਰੁਧ ਸਾਧਨਾਂ ਦੁਆਰਾ ਅਜਿਹੀ ਸੰਪਤੀ ਦਾ ਹਾਨ ਹੈ, ਜਿਸ ਦਾ ਕਾਨੂੰਨੀ ਤੌਰ ਤੇ ਹਕਦਾਰ ਹਾਨ ਉਠਾਉਣ ਵਾਲਾ ਵਿਅਕਤੀ ਹੈ।

Wrongful restraint

       ਜੇ ਕੋਈ ਕਿਸੇ ਵਿਅਕਤੀ ਨੂੰ ਸਵੈ-ਇੱਛਾ ਨਾਲ ਇਸ ਤਰ੍ਹਾਂ ਰੋਕ ਪਾਉਂਦਾ ਹੈ ਕਿ ਉਸ ਵਿਅਕਤੀ ਨੂੰ ਉਸ ਦਿਸ਼ਾ ਵਿਚ ਜਿਸ ਵਿਚ ਉਸ ਵਿਅਕਤੀ ਨੂੰ ਅੱਗੇ ਜਾਣ ਦਾ ਅਧਿਕਾਰ ਹੈ, ਜਾਣ ਤੋਂ ਰੋਕ ਦੇਵੇ , ਉਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਸ ਵਿਅਕਤੀ ਨੂੰ ਦੋਸ਼ਪੂਰਨ ਰੋਕ ਪਾਉਂਦਾ ਹੈ। (ਭਾਰਤੀ ਦੰਡ ਸੰਘਤਾ, ਧਾਰਾ 339)।

       ਇਥੇ ਰੁਕਾਵਟ ਪਾਉਣ ਦਾ ਅਰਥ ਵਿਸਤ੍ਰਿਤ ਰੂਪ ਵਿਚ ਲਿਆ ਗਿਆ ਹੈ ਅਤੇ ਉਸ ਦਾ ਅਰਥ ਸਰੀਰਕ ਜ਼ੋਰ ਨਾਲ ਜਾਂ ਕੋਈ ਹੋਰ ਮਸਨੂਈ ਰੁਕਾਵਟ ਖੜੀ ਕਰਕੇ ਰੁਕਾਵਟ ਪਾਉਣ ਤਕ ਸੀਮਤ ਨਹੀਂ ਹੈ। ਸਗੋਂ ਇਸ ਵਿਚ ਰੁਕਾਵਟ ਪਾਉਣ ਦੇ ਹੋਰ ਸਾਧਨਾਂ ਦੀ ਕਲਪਨਾ ਵੀ ਕੀਤੀ ਗਈ ਹੈ। ਲੇਕਿਨ ਰੁਕਾਵਟ ਅਜਿਹੀ ਹੋਣੀ ਚਾਹੀਦੀ ਹੈ ਕਿ ਉਹ ਰੋਕੇ ਗਏ ਵਿਅਕਤੀ ਨੂੰ ਉਸ ਦਿਸ਼ਾ ਵਿਚ ਜਾਣ ਤੋਂ ਰੋਕੇ ਜਿਸ ਦਿਸ਼ਾ ਵਿਚ ਉਸ ਨੂੰ ਅੱਗੇ ਜਾਣ ਦਾ ਅਧਿਕਾਰ ਹੈ। ਇਸੇ ਤਰ੍ਹਾਂ ਰਾਜ ਬਨਾਮ ਨਗੂਏਸ਼ ਜੀ. ਸ਼ੈਟ ਗੋਵਨਕਰ (ਏ ਆਈ ਆਰ 1970 ਗੋਆ 49) ਵਿਚ ਉੱਚ ਅਦਾਲਤ ਅਨੁਸਾਰ ਵਿਅਕਤੀ ਦਾ ਅਰਥ ਸਾਧਾਰਨ ਭਾਵ ਅਰਥਾਤ ਕੁਦਰਤੀ ਵਿਅਕਤੀ ਦੇ  ਅਰਥਾਂ ਵਿਚ ਲਿਆ ਜਾਣਾ ਹੈ ਨ ਕਿ ਕਾਨੂੰਨੀ ਵਿਅਕਤੀ ਦੇ ਅਰਥਾਂ ਵਿਚ। ਲੇਕਿਨ ਉਹ ਵਿਅਕਤੀ ਮਾਂ ਦੇ ਕੁਛੜ ਬਾਲ ਵੀ ਹੋ ਸਕਦਾ ਹੈ, ਜਾਂ ਅਧਰੰਗ ਦਾ ਮਰੀਜ਼ ਵੀ ਹੋ ਸਕਦਾ ਹੈ। ਜਿਸ ਨੂੰ ਚੁੱਕ ਕੇ ਲਿਆਇਆ ਜਾ ਰਿਹਾ ਹੋਵੇ ਜਾਂ ਕਿਸੇ ਸਵਾਰੀ ਦੀ ਵਰਤੋਂ ਕੀਤੀ ਜਾ ਰਹੀ ਹੋਵੇ। ਚਿਰੰਜੀ ਲਾਲ ਬਨਾਮ ਦੁਰਗਾ ਦੱਤ ਤ੍ਰਿਪਾਠੀ (ਏ ਆਈ ਆਰ 1948 ਪਟਨਾ 299) ਵਿਚ ਪਟਨਾ ਉੱਚ ਅਦਾਲਤ ਦੇ ਐਸ.ਕੇ. ਦਾਸ , ਜੇ. ਅਨੁਸਾਰ ਯਕੇ ਦੀ ਸਵਾਰੀ ਉਤੇ ਘਰ ਜਾ ਰਹੇ ਵਿਅਕਤੀ ਨੂੰ ਯੱਕੇ ਉਤੇ ਘਰ ਜਾਣ ਤੋਂ ਰੋਕਣਾ ਉਸ ਦਿਸ਼ਾ ਵਿਚ ਜਾਣ ਤੋਂ, ਜਿਸ ਦਿਸ਼ਾ ਵਲ ਉਹ ਜਾਣਾ ਚਾਹੁੰਦਾ ਹੈ, ਰੋਕਣ ਦੀ ਕੋਟੀ ਵਿਚ ਆਵੇਗਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.