ਦੌਲਤਾਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਦੌਲਤਾਂ. ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ. “ਬੋਲੀ ਬਚਨ ਦੌਲਤਾਂ ਦਾਈ.” (ਨਾਪ੍ਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2370, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦੌਲਤਾਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦੌਲਤਾਂ: ਤਲਵੰਡੀ ਰਾਇ ਭੋਏ ਭੱਟੀ ਕੀ (ਨਨਕਾਣਾ ਸਾਹਿਬ) ਦੀ ਰਹਿਣ ਵਾਲੀ ਇਕ ਮੁਸਲਮਾਨ ਦਾਈ , ਜੋ ਗੁਰੂ ਨਾਨਕ ਦੇਵ ਦੇ ਜਨਮ ਵੇਲੇ ਮੌਜੂਦ ਸੀ। ਜਨਮਸਾਖੀ ਸਾਹਿਤ ਅਨੁਸਾਰ ਜਦੋਂ ਬਾਬੇ ਕਾਲੂ ਨੂੰ ਪੁੱਤਰ ਜਨਮ ਦੀ ਸੂਚਨਾ ਮਿਲੀ ਤਾਂ ਉਸ ਨੇ ਪੰਡਿਤ ਹਰਦਿਆਲ ਨੂੰ ਬੁਲਾ ਕੇ ਜਨਮ-ਪੱਤਰੀ ਤਿਆਰ ਕਰਨ ਲਈ ਕਿਹਾ। ਪੰਡਿਤ ਨੇ ਜਨਮ ਵੇਲੇ ਦੀ ਸਥਿਤੀ ਦੀ ਜਾਣਕਾਰੀ ਲਈ ਦੌਲਤਾਂ ਨਾਲ ਗੱਲ ਕੀਤੀ। ਦੌਲਤਾਂ ਨੇ ਦਸਿਆ ਕਿ ਅਜ ਤਕ ਕੋਈ ਅਜਿਹਾ ਚਮਕਾਰੀ ਬਾਲਕ ਮੇਰੇ ਹੱਥੋਂ ਪੈਦਾ ਨਹੀਂ ਹੋਇਆ, ਕਿਉਂਕਿ ਇਸ ਦੇ ਸ਼ੁਭ ਸ਼ੰਗਨਾਂ ਦੀਆਂ ਰੇਖਾਵਾਂ ਨੇ ਮੈਨੂੰ ਹੈਰਾਨ ਕਰ ਦਿੱਤਾ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First