ਦੰਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੰਤ. ਸੰ. ਸੰਗ੍ਯਾ—ਦਾਂਤ. ਦੰਦ. ਲੈਟਿਨ dent. “ਦੰਤ ਰਸਨ ਸਗਲ ਘਸਿ ਜਾਵਤ.” (ਸਵੈਯੇ ਸ੍ਰੀ ਮੁਖਵਾਕ ਮ: ੫) ਦੰਦਾਂ ਦੇ ਮੁੱਖ ਦੋ ਭੇਦ ਹਨ—ਛੇਦਨਦੰਤ, ਜਿਨ੍ਹਾਂ ਨਾਲ ਕੱਟੀਦਾ ਹੈ. ਚਰਵਣਦੰਤ, ਜਿਨ੍ਹਾਂ ਨਾਲ ਚਿੱਥੀਦਾ ਹੈ। ੨ ਬੱਤੀ ਸੰਖ੍ਯਾ ਦਾ ਬੋਧਕ, ਕ੍ਯੋਂਕਿ ਦੰਤ ੩੨ ਹਨ। ੩ ਦੱਤ (ਦਿੱਤਾ) ਦੀ ਥਾਂ ਭੀ ਦੰਤ ਸ਼ਬਦ ਆਇਆ ਹੈ—“ਸੁਰਦਾਨ ਦੰਤ.” (ਗ੍ਯਾਨ) ੪ ਦੈਤ੍ਯ ਦੀ ਥਾਂ ਭੀ ਦੰਤ ਸ਼ਬਦ ਵਰਤਿਆ ਹੈ—“ਆਵਹੁ ਵੈਰੀ ਦੰਤ ਹੇ!” (ਸਲੋਹ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.