ਦੰਦ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਦੰਦ: ਉਚਾਰਨੀ ਧੁਨੀ ਵਿਗਿਆਨ ਵਿਚ ਉਚਾਰਨ-ਅੰਗਾਂ ਨੂੰ ਉਨ੍ਹਾਂ ਦੀ ਉਚਾਰਨ-ਪਰਕਿਰਿਆ ’ਤੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਉਚਾਰਕ ਅਤੇ (ii) ਉਚਾਰਨ-ਸਥਾਨ। ਧੁਨੀਆਂ ਦੇ ਉਚਾਰਨ ਵੇਲੇ ਜਿਹੜੇ ਉਚਾਰਨ-ਅੰਗ ਆਪਣੇ ਨਿਸ਼ਚਤ ਸਥਾਨ ’ਤੇ ਟਿਕੇ ਰਹਿੰਦੇ ਹਨ, ਉਨ੍ਹਾਂ ਨੂੰ ਉਚਾਰਨ-ਸਥਾਨ ਕਿਹਾ ਜਾਂਦਾ ਹੈ ਪਰ ਜਿਹੜੇ ਉਚਾਰਨ-ਅੰਗ ਆਪਣੇ ਨਿਸ਼ਚਤ ਸਥਾਨ ਤੋਂ ਹਿਲ ਕੇ ਦੂਜੇ ਉਚਾਰਨ-ਅੰਗਾਂ ਦੇ ਸੰਪਰਕ ਵਿਚ ਆਉਂਦੇ ਹਨ ਉਨ੍ਹਾਂ ਨੂੰ ਉਚਾਰਕ ਕਿਹਾ ਜਾਂਦਾ ਹੈ। ਉਚਾਰਨ ਦੇ ਪੱਖ ਤੋਂ ਉਪਰਲੇ ਦੰਦਾਂ ਨੂੰ ਉਚਾਰਨ-ਸਥਾਨ ਕਿਹਾ ਜਾਂਦਾ ਹੈ। ਧੁਨੀ ਵਿਗਿਆਨ ਵਿਚ ਉਚਾਰਨ ਦੇ ਪੱਖ ਤੋਂ ਦੰਦਾਂ ਦੀ ਮਦਦ ਨਾਲ ਦੋ ਪਰਕਾਰ ਦੇ ਧੁਨੀ ਵਰਗ ਹੋਂਦ ਵਿਚ ਆਉਂਦੇ ਹਨ, ਜਿਵੇਂ : (i) ਦੰਤ-ਹੋਂਠੀ ਧੁਨੀ ਵਰਗ ਅਤੇ (ii) ਦੰਤੀ ਧੁਨੀ ਵਰਗ। ਦੰਤ-ਹੋਂਠੀ ਧੁਨੀਆਂ ਦੇ ਉਚਾਰਨ ਵਿਚ ਦੰਦ ਉਚਾਰਨ-ਸਥਾਨ ਹੁੰਦੇ ਹਨ ਅਤੇ ਹੇਠਲਾ ਬੁੱਲ੍ਹ ਉਚਾਰਕ ਹੁੰਦਾ ਹੈ। ਜਦੋਂ ਹੇਠਲਾ ਬੁੱਲ੍ਹ ਦੰਦਾਂ ਦੇ ਨਾਲ ਖਹਿੰਦਾ ਜਾਂ ਸੰਪਰਕ ਕਰਦਾ ਹੈ ਅਤੇ ਹਵਾ ਦਾ ਦਬਾ ਬਾਹਰ ਨਿਕਲਦਾ ਹੈ। ਇਸ ਸਥਿਤੀ ਤੋਂ ਪੈਦਾ ਹੋਈਆਂ ਧੁਨੀਆਂ ਨੂੰ ਦੰਤ ਹੋਂਠੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਇਸ ਵਰਗ ਦੀ ਕੋਈ ਵੀ ਧੁਨੀ ਨਹੀਂ ਹੈ। IPA ਵਿਚ ਇਸ ਭਾਂਤ ਦੀਆਂ ਚਾਰ ਧੁਨੀਆਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਅੰਗਰੇਜੀ ਵਿਚ (F) ਤੇ (V) ਆਦਿ ਨੂੰ ਇਸ ਵਰਗ ਵਿਚ ਰੱਖਿਆ ਜਾਂਦਾ ਹੈ। ਦੂਜੇ ਵਰਗ ਦੀਆਂ ਧੁਨੀਆਂ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ। ਦੰਤੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦੀ ਨੋਕ ਉਪਰਲੇ ਦੰਦਾਂ ਦੇ ਪਿਛਲੇ ਪਾਸੇ ਜੁੜਦੀ, ਖਹਿੰਦੀ ਜਾਂ ਸਪਰਸ਼ ਕਰਦੀ ਹੈ। ਪੰਜਾਬੀ ਵਿਚ (ਤ, ਥ, ਦ) ਡੱਕਵੀਆਂ ਦੰਤੀ ਧੁਨੀਆ ਹਨ, (ਨ) ਨਾਸਕੀ (ਲ) ਪਾਰਸ਼ਵਿਕ (ਰ) ਟਰਿਲ ਅਤੇ (ਸ) ਸੰਘਰਸ਼ ਅਡੱਕਵੀਆਂ ਧੁਨੀਆਂ ਹਨ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 18299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਦੰਦ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੰਦ (ਨਾਂ,ਪੁ) 1 ਭੋਜਨ ਚਬਾਉਣ ਲਈ ਮਨੁੱਖਾਂ ਅਤੇ ਪਸ਼ੂਆਂ ਦੇ ਮੂੰਹ ਅੰਦਰਲੇ ਜਬਾੜ੍ਹੇ ਵਿੱਚ ਉੱਗੇ ਸਖ਼ਤ ਹੱਡੀ ਦੇ ਉੱਭਰੇ ਹੋਏ ਹਿੱਸੇ 2 ਕਰਾਹ ਜਾਂ ਕਰਾਹੀ ਦੇ ਫੱਟੇ ਨੂੰ ਹੇਠਲੇ ਪਾਸੇ ਮਿੱਟੀ ਫਰੋਲਣ ਲਈ ਲਾਇਆ ਲੋਹੇ ਦਾ ਪੱਤਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਦੰਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੰਦ [ਨਾਂਪੁ] ਮੂੰਹ ਵਿਚਲੇ ਉਹ ਅੰਗ ਜਿਸ ਨਾਲ਼ ਖਾਣ ਵਾਲ਼ੀਆਂ ਚੀਜ਼ਾਂ ਚਬਾਈਆਂ ਜਾਂਦੀਆਂ ਹਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਦੰਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੰਦ. ਦੇਖੋ, ਦੰਤ. ਫ਼ਾ ਦੰਦਾਨ। ੨ ਵਿ—ਦਾਇਕ. ਦਾਤਾ. “ਦੁਖਦੰਦ ਹੈ ਸੁਖਕੰਦ ਜੀ.” (ਕਲਕੀ) ਦੁਖ ਦੇਣ ਵਾਲੇ ਹਨ ਅਤੇ ਸੁਖ ਦੇ ਕਦਨ (ਨਾਸ਼) ਕਰਤਾ ਹਨ। ੩ ਦੇਖੋ, ਦੁੰਦ। ੪ ਫ਼ਾ ਕੰਗਾਲ. ਨਿਰਧਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17997, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First