ਦੱਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੱਤ. ਦੇਖੋ, ਦਤੁ। ੨ ਅਤ੍ਰਿ ਰਿਖਿ ਦਾ ਅਨਸੂਯਾ ਦੇ ਉਦਰ ਤੋਂ ਪੁਤ੍ਰ, ਦੱਤਾਤ੍ਰੇਯ. “ਤਬ ਹਰਿ ਬਹੁਰ ਦੱਤ ਉਪਜਾਯੋ.” (ਵਿਚਿਤ੍ਰ) ਦੱਤ ਦੀ ੨੪ ਅਵਤਾਰਾਂ ਵਿੱਚ ਗਿਣਤੀ ਹੈ. ਇਸ ਸਾਰਗ੍ਰਾਹੀ ਮਹਾਤਮਾ ਨੇ ਚੌਬੀਸ ਗੁਰੂ ਧਾਰਣ ਕੀਤੇ, ਜਿਨ੍ਹਾਂ ਤੋਂ ਕੋਈ ਨਾ ਕੋਈ ਗੁਣ ਗ੍ਰਹਣ ਕੀਤਾ. ਦਸਮਗ੍ਰੰਥ ਅਨੁਸਾਰ ਚੌਬੀਸ ਗੁਰੂ ਇਹ ਹਨ:—

     ਪ੍ਰਿਥਿਵੀ, ਜਲ, ਪਵਨ, ਆਕਾਸ਼, ਚੰਦ੍ਰਮਾ , ਅਗਨਿ, ਸੂਰਯ, ਕਬੂਤਰ , ਅਜਗਰ ਸਰਪ, ਸਮੁਦ੍ਰ, ਹਾਥੀ, ਭੌਰਾ , ਪਤੰਗ , ਸ਼ਹਿਦ ਚੋਣ ਵਾਲੀ ਇਸ੍ਤ੍ਰੀ , ਮ੍ਰਿਗ, ਮੱਛੀ, ਪਿੰਗਲਾ ਵੇਸ਼੍ਯਾ, ਗਿਰਝ , ਸ਼ਿਕਾਰੀ , ਬਾਲਕ , ਕੁਆਰੀ ਕੰਨ੍ਯਾ, ਤੀਰਗਰ, ਮਕੜੀ ਅਤੇ ਤਿਤਲੀ.

     ਮਾਰਕੰਡੇਯਪੁਰਾਣ ਵਿੱਚ ਲਿਖਿਆ ਹੈ ਕਿ ਅਨਸੂਯਾ ਦੇ ਵਰ ਮੰਗਣ ਪੁਰ ਉਸ ਦੇ ਗਰਭ ਤੋਂ ਬ੍ਰਹ੝੠ “ਸੋਮ” ਰੂਪ ਹੋਕੇ, ਵਿ੄ਨੁ “ਦੱਤ” ਹੋਕੇ ਅਤੇ ਸ਼ਿਵ “ਦੁਰਵਾਸਾ” ਹੋਕੇ ਜਨਮਿਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.