ਧਮਾਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਮਾਲ (ਨਾਂ,ਇ) ਮੁਸਲਮਾਨਾਂ ਦੇ ਵਜਦ ਵਿੱਚ ਆ ਕੇ ਨੱਚਣ ਦੀ ਇੱਕ ਰੀਤ; ਲਹਿੰਦੇ ਪੰਜਾਬ ਦਾ ਇੱਕ ਲੋਕ-ਨਾਚ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਧਮਾਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਮਾਲ [ਨਾਂਇ] ਨੱਚਣ-ਕੁੱਦਣ ਦੀ ਕਿਰਿਆ; ਇੱਕ ਤਾਲ; ਧੁੰਮ; ਖੜਦੁੰਬ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਧਮਾਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਮਾਲ ਸੰਗ੍ਯਾ—ਕੁੱਦਣ ਅਤੇ ਨੱਚਣ ਦੀ ਕ੍ਰਿਯਾ। ੨ ਡੰਡ ਰੌਲਾ. “ਗਨ ਭੂਤ ਪ੍ਰੇਤ ਪਾਵਤ ਧਮਾਰ.” (ਗੁਪ੍ਰਸੂ) ੩ ਹੋਲੀ ਦਾ ਗੀਤ. “ਮਾਘ ਬਿਤੀਤ ਭਈ ਰੁਤ ਫਾਗੁਨ ਆਇ ਗਈ ਸਭ ਖੇਲਤ ਹੋਰੀ***ਖੇਲਤ ਸ੍ਯਾਮ ਧਮਾਰ ਅਨੂਪ ਮਹਾ ਮਿਲ ਸੁੰਦਰਿ ਸਾਵਲ ਗੋਰੀ.” (ਕ੍ਰਿਸਨਾਵ) ੪ ਇੱਕ ਤਾਲ, ਜਿਸ ਦੀ ਗਤਿ ਹੈ. ਧੀਨ ਧੀਨ ਧਾ ਧੀਨ ਤੀਨ ਤੀਨ ਤਾ ਤੀਨ. ਇਹ ਸੱਤ ਅਥਵਾ ਚੌਦਾਂ ਮਾਤ੍ਰਾ ਦਾ ਹੋਇਆ ਕਰਦਾ ਹੈ। ੫ ਕਿਤਨਿਆਂ ਨੇ ਧਮਾਰ ਰਾਗਿਣੀ ਲਿਖੀ ਹੈ, ਪਰ ਇਹ ਕੋਈ ਵੱਖ ਰਾਗਿਣੀ ਨਹੀਂ. ਕੇਵਲ ਗਾਉਣ ਦੀ ਚਾਲ ਹੈ. ਦੇਖੋ, ਕਾਫੀ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਧਮਾਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਧਮਾਲ : ਮੁਲਤਾਨ ਫ਼ਕੀਰਾਂ ਦਾ ਲੋਕ ਨਾਚ ਹੈ ਜਿਹੜਾ ਪੰਜਾਬ ਦੇ ਨਾਲ ਨਾਲ ਪਾਕਿਸਤਾਨ ਦੇ ਲਹਿੰਦੇ ਖੇਤਰ ਵਿਚ ਵੀ ਬਹੁਤ ਪ੍ਰਚਲਿਤ ਹੈ। ਜਲਾਲੀ ਨਾਂ ਦਾ ਮੁਸਲਮਾਨ ਫ਼ਕੀਰਾਂ ਦਾ ਇਕ ਫ਼ਿਰਕਾ ਤਾਂ ਕੇਵਲ ਇਸ ਨਾਚ ਕਾਰਨ ਧਮਾਲੀ ਅਖਵਾਉਣ ਲਗ ਪਿਆ । ਇਸ ਨਾਚ ਦੀ ਕੋਈ ਵਿਸ਼ੇਸ਼ ਸ਼ੈਲੀ ਨਹੀਂ। ਇਸ ਨਾਚ ਵਿਚ ਦੋਵੇਂ ਬਾਹਵਾਂ ਉਪਰ ਫੈਲਾ ਕੇ ਨੱਚ ਕੁੱਦ ਕੇ ਮਨ ਦੀ ਖੁਸ਼ੀ ਪ੍ਰਗਟ ਕੀਤੀ ਜਾਂਦੀ ਹੈ । ਪਹਿਲਾਂ ਪਹਿਲ ਸੂਫ਼ੀਆਂ ਦੇ ਡੇਰੇ ਤੇ ਧਮਾਲ ਬਹੁਤ ਪਾਏ ਜਾਂਦੇ ਸਨ ਪਰ ਹੌਲੀ ਹੌਲੀ ਇਹ ਰਿਵਾਜ ਘੱਟ ਗਿਆ ।
ਝੂੰਮਰ ਨਾਚ ਦੇ ਇਕ ਤਾਲ ਨੂੰ ਵੀ ਧਮਾਲ ਕਹਿੰਦੇ ਹਨ । ਇਹ ਨਾਚ ਤਿੰਨ ਤਾਲਾਂ ਤੇ ਨੱਚਿਆ ਜਾਂਦਾ ਹੈ। ਪਹਿਲੇ ਹਲਕੇ ਤਾਲ ਨੂੰ ਝੂੰਮਰ ਦਾ ਤਾਲ, ਦੂਜੇ ਤੇਜ਼ ਤਾਲ ਨੂੰ ਚੀਣਾ ਛੜਨ ਦਾ ਤਾਲ ਅਤੇ ਤੀਜੇ ਬਹੁਤ ਤੇਜ਼ ਤਾਲ ਨੂੰ ਧਮਾਲ ਦਾ ਤਾਲ ਕਹਿੰਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-29-02-39-19, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ.; ਪੰ–ਰੰਧਾਵਾ
ਵਿਚਾਰ / ਸੁਝਾਅ
Please Login First