ਧਾਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਤ (ਨਾਂ,ਇ) 1 ਖਾਣ ਵਿੱਚੋਂ ਨਿਕਲਣ ਅਤੇ ਢਾਲੀ ਜਾਣ ਵਾਲੀ ਵਸਤੂ 2 ਵੀਰਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧਾਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਤ [ਨਾਂਇ] ਸੋਨੇ/ਚਾਂਦੀ/ਲੋਹੇ ਵਰਗਾ ਧਾਤਵੀ ਗੁਣਾਂ ਵਾਲ਼ਾ ਪਦਾਰਥ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਾਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਤ. ਦੇਖੋ, ਧਾਤੁ। ੨ ਧਾਵਤ ਦਾ ਸੰਖੇਪ. ਦੌੜਦਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਾਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਾਤ (ਸੰ.। ਸੰਸਕ੍ਰਿਤ ਧਾਤੁ: ਧਾ=ਧਾਰਣੇ+ਤੁਨੑ ਪ੍ਰਤੇ) ੧. ਧਾਰਨ ਵਾਲਾ, ਪਰਮੇਸ਼ਰ*। ਯਥਾ-‘ਅਸੁਲੂ ਇਕੁ ਧਾਤੁ ’ (ਵੇਦ ਅਰ) ਅਠਾਰਾਂ ਹਜਾਰ ਪੁਸਤਕ ਇਕ (ਵਾਤ) ਗਲ ਕਹਿੰਦੇ ਹਨ (ਕਿ) ਅਸਲ ਵਿਚ ਇਕ ਪਰਮੇਸ਼ਰ ਹੈ।

੨. ਧਾਤ ਦਾ ਅਰਥ ਪ੍ਰਿਥਵੀ ਦੇ ਤੱਤ ਹੋਣ ਕਰਕੇ ਮਾਯਾ ਅਰਥ ਕਰਦੇ ਹਨ- ਮੂਲ ਇਕ (ਈਸ਼੍ਵਰ ਹੈ ਹੋਰ ਸਭ) (ਧਾਤ) ਮਾਯਾ (ਦਾ ਪਸਾਰਾ) ਹੈ।      

ਦੇਖੋ ‘ਅਸੁਲੂ’

੩. (ਵੈਦ੍ਯਕਾਂ ਨੇ ਸੱਤ ਧਾਤੂ ਮੰਨੇ ਹਨ- ਰਸੁ , ਲਹੂ , ਮਾਸ , ਮੇਦਾ (ਚਰਬੀ), ਹੱਡੀ , ਮਿੱਝ , ਬੀਰਜ, ਜਿਨ੍ਹਾਂ ਤੋਂ ਸਰੀਰ ਚਲ ਰਿਹਾ ਹੈ, ਸ਼ਰੀਰ ਦੀ ਬਨਾਵਟ ਦੇ ਧਾਤੂ ਅੱਠ ਬੀ ਗਿਣੇ ਹਨ। ਦੇਖੋ , ਅਸਟਧਾਤੁ) ਅਸਲ, ਮੂਲ। ਯਥਾ-‘ਜੇਹੀ ਧਾਤੁ ਤੇਹਾ ਤਿਨ ਨਾਉ’ ਜੈਸੀ ਜਿਸ ਦੀ ਅਸਲ ਹੋਵੇ, ਤੈਸਾ ਉਸ ਦਾ ਨਾਮ ਹੁੰਦਾ ਹੈ, ਜਿਹਾ ਕੁ ਕਿੱਕਰ ਦੇ ਬੀਜ ਤੋਂ ਕਿੱਕਰ।

੪. ਸੁਭਾਵ। ਯਥਾ-‘ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ’। ਸੁਭਾਵ ਤਾਂ ਮਿਲਦਾ ਹੈ ਸੁਭਾਵ ਨੂੰ ਅਰ ਲਗਨ ਮਿਲਦੀ ਹੈ ਲਗਨ ਨੂੰ। ਯਥਾ ਪ੍ਰਮਾਣ-‘ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ॥ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ’।

੫. ਗਿਆਨ ਇੰਦ੍ਰਿਯ। ਯਥਾ-‘ਮਨੁ ਮਾਰੇ ਧਾਤੁ ਮਰਿ ਜਾਇ’। ਮਨ ਮਾਰਿਆਂ ਗਿਆਨ ਇੰਦ੍ਰਿਯ ਮਰ ਜਾਂਦੇ ਹਨ। ਭਾਵ ਮਨ ਦੇ ਵਸ ਹੋਇਆਂ ਗਿਆਨ ਇੰਦ੍ਰਿਯ ਵਸ ਹੋ ਜਾਂਦੇ ਹਨ।

            ਦੇਖੋ, ‘ਪੰਚ ਧਾਤੁ’

੬. ‘ਲਿਵ ਧਾਤੁ ਦੁਇ ਰਾਹ ਹੈ’। ਇਸ ਤੁਕ ਤੋਂ ਧਾਤੁ ਦੇ ਇਕ ਹੋਰ ਅਰਥ ਸਿੱਧ ਹੁੰਦੇ ਹਨ। ਦੋ ਰਸਤੇ ਹਨ- ਇਕ ਲਿਵ ਇਕ ਧਾਤ। ਦੋਵੇਂ ਇਕ ਦੂਜੇ ਦੇ ਉਲਟ ਹਨ। ਅਨੰਦ ਵਿਚ ਅਸੀਂ ਪੜ੍ਹਦੇ ਹਾਂ- ‘ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ’। ਇਹ ਤੁਕ ਦੱਸਦੀ ਹੈ ਕਿ ਲਿਵ ਛੁਟੇ ਤਾਂ ਤ੍ਰਿਸ਼ਨਾ ਲਗਦੀ ਹੈ। ਸੋ ਲਿਵ ਤੇ ਤ੍ਰਿਸ਼ਨਾ ਦੋ ਰਸਤੇ ਹੋਏ ਤੇ -ਲਿਵ ਧਾਤ ਦੋ ਰਸਤੇ ਹਨ- ਤੋਂ ਪਤਾ ਲੱਗਾ ਕਿ ਧਾਤੁ ਅਰ ਤ੍ਰਿਸ਼ਨਾਂ ਇਕੋ ਗੱਲ ਹੈ। ਇਹ ਧਾਤੁ ਪਦ ਤ੍ਰਿਸ਼ਨਾਂ ਅਰਥ ਵਾਲਾ ਸੰਸਕ੍ਰਿਤ ਧਾਵਨੰ ਤੇ ਪੰਜਾਬੀ ਧਾਵਣਾ ਪਦ ਤੋਂ ਬਣਿਆਂ ਹੈ ਜਿਸਦੇ ਅਰਥ ਹਨ ਵੇਗ ਨਾਲ ਨੱਸਣਾ। ਸੋ ਮਨ ਦਾ ਨੱਸਣਾ ਯਾ ਤ੍ਰਿਸ਼ਨਾ ਅਰਥ ਹੋਇਆ। ਤ੍ਰਿਸ਼ਨਾ ਅਰਥ ਹੋਇਆ।

            ਤ੍ਰਿਸ਼ਨਾਂ ਅਰਥ ਹੇਠ ਲਿਖੀਆਂ ਤੁਕਾਂ ਦਾ ਬਹੂੰ ਸੋਹਣਾ ਫਬਦਾ ਹੈ- ਯਥਾ-‘ਲਿਵ ਧਾਤੁ ਦੁਇ ਰਾਹ ਹੈ’। ਤਥਾ-‘ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ’। ਤਥਾ-‘ਮਨੁ ਮਾਰੇ ਧਾਤੁ ਮਰਿ ਜਾਇ’। ਤਥਾ-‘ਖਾਣ ਪੀਅਣ ਕੀ ਧਾਤੁ’।

                        ਦੇਖੋ, ‘ਲਿਵ ਧਾਤੁ’

----------

* ਧਾਤੁ ਦਾ -ਪਰਮੇਸ਼੍ਵਰ- ਅਰਥ ਇਸ ਪ੍ਰਮਾਣ ਤੇ ਬੀ ਸਿੱਧ ਹੈ ‘ਸ ਏਖ ਚਿਦੑ ਧਾਤੁ:’ ਅਰ ਕੋਸ਼ ਵਿਖੇ ਬੀ ਏਹ ਅਰਥ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.