ਧਾਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਾਨ 1 [ਨਾਂਪੁ] ਝੋਨਾ , ਮੁੰਜੀ 2 [ਨਾਂਪੁ] ਕਨੂੰਨ ਮੁਤਾਬਕ ਠੀਕ ਗੱਲ , ਹੱਕ 3 [ਨਾਂਪੁ] ਆਧਾਰ, ਆਸਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਧਾਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਾਨ. ਸੰ. ਸੰਗ੍ਯਾ—ਚਾਉਲਾਂ ਦਾ ਬੂਟਾ. ਸ਼ਾਲਿ। ੨ ਛਿਲਕੇ (ਤੁ) ਸਮੇਤ ਦਾਣਾ. ਕਣ । ੩ ਅੰਨ. ਦੇਖੋ, ਧਾਨੁ। ੪ ਆਧਾਰ. ਆਸਰਾ. “ਜੀਅ ਧਾਨ ਪ੍ਰਭੁ ਪ੍ਰਾਨ ਅਧਾਰੀ.” (ਸਵੈਯੇ ਸ੍ਰੀ ਮੁਖਵਾਕ ਮ: ੫) “ਤੂਹੀ ਮਾਨ ਤੂਹੀ ਧਾਨ.” (ਗਉ ਮ: ੫) ੫ ਧਾਰਣ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਧਾਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Paddy_ਧਾਨ: ਇਹ ਕਹਿਣਾ ਠੀਕ ਨਹੀਂ ਕਿ ਧਾਨ ਅਤੇ ਚਾਉਲ ਦੋ ਵਖ ਵਖ ਕਿਸਮ ਦਾ ਮਾਲ ਨਹੀਂ ਹਨ ਸਗੋਂ ਇਕੋ ਚੀਜ਼ ਹਨ। ਧਾਨ ਛੜੇ ਜਾਣ ਤੋਂ ਬਾਦ ਧਾਨ ਨਹੀਂ ਰਹਿ ਜਾਂਦਾ। ਆਮ ਬੋਲ ਚਾਲ ਵਿਚ ਵੀ ਚਾਉਲ ਅਤੇ ਧਾਨ ਦੋ ਵਖ ਵਖ ਚੀਜ਼ਾਂ ਹਨ। ਜਦੋਂ ਧਾਨ ਛੜਿਆ ਜਾਂਦਾ ਹੈ ਅਤੇ ਚਾਉਲ ਉਤਪਾਦਤ ਕੀਤਾ ਜਾਂਦਾ ਹੈ ਤਾਂ ਮਾਲ ਦੀ ਪਛਾਣ ਵਿਚ ਤਬਦੀਲੀ ਆ ਜਾਂਦੀ ਹੈ। ਗਣੇਸ਼ ਟਰੇਡਿੰਗ ਕੰਪਨੀ ਕਰਨਾਲ ਬਨਾਮ ਹਰਿਆਣਾ ਰਾਜ [(1974 ਐਸ ਸੀ ਸੀ (ਟੈਕਸ) 100)] ਵਿਚ ਸਰਵ ਉੱਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ਚਾਉਲ ਭਾਵੇਂ ਧਾਨ ਤੋਂ ਪੈਦਾ ਕੀਤਾ ਜਾਂਦਾ ਹੈ, ਇਹ ਕਹਿਣਾ ਠੀਕ ਨਹੀਂ ਕਿ ਛੜੇ ਜਾਣ ਤੋਂ ਬਾਦ ਵੀ ਧਾਨ, ਧਾਨ ਬਣਿਆ ਰਹਿੰਦਾ ਹੈ; ਆਮ ਬੋਲਚਾਲ ਵਿਚ ਚਾਉਲ ਅਤੇ ਧਾਨ ਦੋ ਵਖ ਵਖ ਚੀਜ਼ਾਂ ਹਨ ਅਤੇ ਛੜੇ ਜਾਣ ਪਿਛੋਂ ਮਾਲ ਦੀ ਪਛਾਣ ਵਿਚ ਤਬਦੀਲੀ ਆ ਜਾਂਦੀ ਹੈ। ਇਹ ਫ਼ੈਸਲਾ ਪੰਜਾਬ ਰਾਜ ਬਨਾਮ ਚੰਦੂ ਲਾਲ [(1969) 1 ਐਸ ਸੀ ਸੀ 695)] ਵਿਚ ਸਰਵ ਉੱਚ ਅਦਾਲਤ ਦੁਆਰਾ ਥਿਰ ਕੀਤੇ ਅਸੂਲ ਤੇ ਆਧਾਰਤ ਹੈ। ਉਸ ਕੇਸ ਵਿਚ ਕਰਾਰ ਦਿੱਤਾ ਗਿਆ ਸੀ ਕਿ ਜਦੋਂ ਕਪਾਹ ਵਿਚੋਂ ਵੜੇਵੇਂ ਵਖ ਕਰ ਲਏ ਜਾਂਦੇ ਹਨ ਤਾਂ ਉਹ ਕਪਾਹ ਤੋਂ ਵਖਰਾ ਵਣਜਕ ਮਾਲ ਬਣ ਜਾਂਦੇ ਹਨ।
ਇਸ ਲਈ ਪੰਜਾਬ ਕੇਂਦਰੀ ਵਿਕਰੀ ਟੈਕਸ ਐਕਟ, 1948 ਦੀ ਅਨੁਸੂਚੀ ‘ਸੀ’ ਵਿਚ ਧਾਨ ਅਤੇ ਚਾਉਲ ਦੋਹਾਂ ਦੇ ਸ਼ਾਮਲ ਕੀਤੇ ਜਾਣ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਕੋ ਚੀਜ਼ ਤੇ ਦੁਹਰਾ (ਦੋ ਵਾਰੀ ) ਵਿਕਰੀ ਟੈਕਸ ਲਾਇਆ ਗਿਆ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਧਾਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਧਾਨ (ਸੰ.। ਸੰਸਕ੍ਰਿਤ ਧਾਨ੍ਯੰ) ੧. (ਸੰਸਕ੍ਰਿਤ) ਚਾਉਲ, ਅਨਾਜ ।
੨. ਜੋ ਪੁਸ਼ਟੀ ਕਰਨ ਵਿਚ ਚੰਗਾ ਹੋਵੇ। ਯਥਾ-‘ਤੂ ਹੀ ਮਾਨ ਤੂੰ ਹੀ ਧਾਨੁ ’। ਤੂੰ ਹੀ ਸਾਡਾ ਮਾਣ ਹੈਂ ਤੂੰ ਹੀ ਪੁਸ਼ਟੀ ਕਾਰਕ ਹੈਂ।
੩. (ਸੰਸਕ੍ਰਿਤ ਧ੍ਯਾਨੰ) ਧਿਆਨ। ਯਥਾ-‘ਇਹੁ ਮਨੁ ਸੀਤੋ ਤੁਮਰੈ ਧਾਨ’। ਇਹ ਮਨ ਤੁਹਾਡੇ ਧਿਆਨ ਵਿਚ ਸੀਤਾ ਹੋਇਆ ਹੈ। ਤਥਾ-‘ਪ੍ਰਾਪਤਿ ਪਾਤੀ ਧਾਨੁ’। ਦੇਖੋ, ‘ਪਾਤੀ’
੪. ਮਾਲ*। ਯਥਾ-‘ਕੰਞਕਾ ਅਣਚਾਰੀ ਕਾ ਧਾਨੁ’।
----------
* ਧਾਨ ਦਾ ਅਰਥ ਚਾਵਲ ਹੈ, ਜਦੋਂ ਚਾਵਲ ਹੀ ਦੌਲਤ ਸਮਝੀ ਜਾਂਦੀ ਸੀ ਤਦੋਂ ਇਸਦੇ ਮੁਰਾਦੀਆ ਅਰਥ ਬਣ ਗਏ=ਮਾਲ। ਧਾਨ ਪਦ ਹੁਣ ਤਕ ਬੋਲ ਚਾਲ ਵਿਚ ਹੈ, ਜਿਹਾ ਕੁ ਧੀ ਦਾ ਧਾਨ, ਬ੍ਰਾਹਮਣ ਦਾ ਧਾਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First