ਧੋਖਾ ਦੇਣਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Deceit_ਧੋਖਾ ਦੇਣਾ: ਧੋਖਾਦੇਹੀ ਕਿਸੇ ਤੱਥ ਦੇ ਝੂਠੇ ਬਿਆਨ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਵਿਅਕਤੀ ਦੁਆਰਾ ਜਾਣ ਬੁਝ ਕੇ ਜਾਂ ਅੰਨ੍ਹੇਵਾਹ ਇਸ ਇਰਾਦੇ ਨਾਲ ਦਿੱਤਾ ਜਾਵੇ ਕਿ ਕੋਈ ਹੋਰ ਵਿਅਕਤੀ ਉਸ ਤੇ ਚਲੇਗਾ ਅਤੇ ਉਹ ਹੋਰ ਵਿਅਕਤੀ ਉਸ ਤੇ ਚਲਦਾ ਹੈ ਅਤੇ ਉਸ ਨਾਲ ਨੁਕਸਾਨ ਉਠਾਉਂਦਾ ਹੈ। (ਏ ਆਈ ਆਰ 1966 ਐਸ ਸੀ 1892)। ਧੋਖਾ ਗਠਤ ਕਰਨ ਲਈ ਬਿਆਨ ਦਾ ਝੂਠਾ ਹੋਣਾ ਅਤੇ ਉਸ ਦੇ ਝੂਠ ਹੋਣ ਦੇ ਗਿਆਨ ਨਾਲ ਬਿਆਨ ਦਿੱਤਾ ਗਿਆ ਹੋਣਾ ਜ਼ਰੂਰੀ ਹੈ। ਇਹ ਵੀ ਹੋ ਸਕਦਾ ਹੈ ਕਿ ਬਿਆਨ ਦੇਣ ਵਾਲਾ ਉਸ ਬਾਰੇ ਕੋਈ ਜਾਣਕਾਰੀ ਨ ਰਖਦਾ ਹੋਵੇ ਅਤੇ ਅੰਨ੍ਹੇਵਾਹ ਬਿਆਨ ਦੇ ਰਿਹਾ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First