ਧੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੜ (ਨਾਂ,ਇ) ਗਾਹੁਣ ਮਗਰੋਂ ਤੂੜੀ ਅਤੇ ਦਾਣਿਆਂ ਦਾ ਮਿਲਵਾਂ ਢੇਰ; ਦਾਣੇ ਵੱਖ ਕਰ ਲੈਣ ਉਪਰੰਤ ਬਚਿਆ ਤੂੜੀ ਦਾ ਢੇਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੜ (ਨਾਂ,ਪੁ) ਗਰਦਨ ਤੋਂ ਹੇਠਾਂ ਸਰੀਰ ਦਾ ਸਮੁੱਚਾ ਭਾਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੜ 1 [ਨਾਂਪੁ] ਸਿਰ ਤੋਂ ਬਿਨਾਂ ਬਾਕੀ ਦਾ ਸਾਰਾ ਸਰੀਰ 2 [ਨਾਂਇ] ਗਾਹਣ ਪਿੱਛੋਂ ਮਿਲ਼ੇ ਹੋਏ ਤੂੜੀ ਅਤੇ ਦਾਣਿਆਂ ਦਾ ਢੇਰ; ਉਡਾਉਣ ਪਿੱਛੋਂ ਇਕੱਠੀ ਕੀਤੀ ਤੂੜੀ ਦਾ ਢੇਰ ਜਿਸ ਉੱਪਰ ਮਿੱਟੀ ਦਾ ਲੇਪ ਕੀਤਾ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੜ. ਸੰਗ੍ਯਾ—ਧਰ. ਸ਼ਰੀਰ ਨੂੰ ਧਾਰਣ ਵਾਲਾ ਉਹ ਭਾਗ , ਜਿਸ ਵਿੱਚ ਦਿਲ ਮੇਦਾ ਆਦਿ ਪ੍ਰਧਾਨ ਅੰਗ ਹਨ. ਗਰਦਨ ਤੋਂ ਹੇਠ ਅਤੇ ਕਮਰ ਤੋਂ ਉੱਪਰਲਾ ਭਾਗ. ਰੁੰਡ. ਕਬੰਧ. ਗਰਦਨ ਤੋਂ ਹੇਠ ਸਾਰਾ ਸ਼ਰੀਰ ਭੀ ਧੜ ਆਖੀਦਾ ਹੈ. “ਸੀਸ ਬਿਨਾ ਧੜ ਰਣ ਗਿਰ੍ਯੋ.” (ਗੁਪ੍ਰਸੂ) ੨ ਗਾਹੇ ਹੋਏ ਅੰਨ ਦੀ ਭੂਸੇ ਸਮੇਤ ਲਾਈ ਢੇਰੀ । ੩ ਦੇਖੋ, ਧੜਨਾ। ੪ ਢੋਲ । ਦੇਖੋ, ਧੰਮੜ। ੫ ਸਿੰਧੀ. ਤੋਲਣ ਅਤੇ ਮਾਪਣ ਦੀ ਕ੍ਰਿਯਾ. ਧੜੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12974, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.