ਨਗਾਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਗਾਰਾ (ਨਾਂ,ਪੁ) ਵੱਡੇ ਗੋਲ ਖੋਲ ਉੱਤੇ ਮੋਟਾ ਚਮੜਾ ਮੜ੍ਹ ਕੇ ਡੰਡਿਆਂ ਦੇ ਪ੍ਰਹਾਰ ਨਾਲ ਭਾਰੀ ਅਵਾਜ਼ ਪੈਦਾ ਕਰਨ ਵਾਲਾ ਸਾਜ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਨਗਾਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਗਾਰਾ [ਨਾਂਪੁ] ਨਗਾੜਾ, ਦਮਾਮਾ, ਧੋਂਸਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਗਾਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਗਾਰਾ. ਫ਼ਾ ਨੱਕ਼ਾਰਹ. ਸੰਗ੍ਯਾ—ਧੌਂਸਾ. ਦੁੰਦੁਭਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਗਾਰਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਨਗਾਰਾ : ਇਹ ਅਤਿ ਪ੍ਰਾਚੀਨ ਸਾਜ਼ਾਂ ਵਿਚੋਂ ਇਕ ਸਾਜ਼ ਹੈ ਜਿਸ ਦਾ ਪ੍ਰਯੋਗ ਰਾਜੇ ਮਹਾਰਾਜੇ ਲੜਾਈ ਦੇ ਸਮੇਂ ਕਰਦੇ ਸਨ । ਇਸ ਲਈ ਇਸ ਦੀ ਗਿਣਤੀ ਯੁੱਧ ਦੇ ਸਾਜ਼ਾਂ ਵਿਚ ਕੀਤੀ ਜਾਂਦੀ ਸੀ । ਨਗਾਰੇ ਉੱਤੇ ਚੋਟ ਲਗਾਉਣ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਲੜਾਈ ਹੋਣ ਵਾਲੀ ਹੈ । ਇਹ ਬੀਰ ਰਸ ਪ੍ਰਧਾਨ ਸਾਜ਼ ਹੈ । ਇਸ ਉੱਤੇ ਕਹਿਰਵਾ ਅਤੇ ਦਾਦਰਾ ਤਾਲ ਬਹੁਤ ਆਸਾਨੀ ਨਾਲ ਵਜਾਏ ਜਾਂਦੇ ਹਨ । ਰਾਜਸਥਾਨ ਦੇ ਮੇਲਿਆਂ, ਉਤਸਵਾਂ ਵਿਚ ਅੱਜਕੱਲ੍ਹ ਵੀ ਇਸ ਦੀ ਕਾਫ਼ੀ ਮਹਤੱਤਾ ਹੈ । ਉੱਤਰ ਪ੍ਰਦੇਸ਼ ਦੀ ਨੌਟੰਕੀ ਵਿਚ ਇਸ ਨੂੰ ‘ਨਕਾਰਾ' ਕਿਹਾ ਜਾਂਦਾ ਹੈ ।
ਇਹ ਲੋਹੇ ਜਾਂ ਹੋਰ ਧਾਤੂਆਂ ਦੇ ਮੇਲ ਨਾਲ ਬਣਿਆ ਹੁੰਦਾ ਹੈ । ਇਸ ਉੱਤੇ ਮੱਝ ਦੀ ਖੱਲ ਮੜ੍ਹੀ ਜਾਂਦੀ ਹੈ ਤੇ ਚਮੜੇ ਦੀ ਦਵਾਲ ਨਾਲ ਇਸ ਨੂੰ ਕਸ ਦਿੱਤਾ ਜਾਂਦਾ ਹੈ । ਇਸ ਨੂੰ ਤਿਪਾਈ ਤੇ ਰੱਖ ਕੇ ਦੋ ਮੋਟੇ ਡੰਡਿਆਂ ਨਾਲ ਵਜਾਇਆ ਜਾਂਦਾ ਹੈ । ਇਸ ਦੇ ਮੂੰਹ ਦੀ ਚੌੜਾਈ 60 ਸੈਂ. ਮੀ. ਹੁੰਦੀ ਹੈ । ਇਸ ਦਾ ਸੁਰ ਉੱਚਾ ਕਰਨ ਲਈ ਇਸ ਦੀ ਮੜ੍ਹੀ ਹੋਈ ਖੱਲ ਨੂੰ ਧੁੱਪੇ ਜਾਂ ਅੱਗ ਨਾਲ ਸੇਕਿਆ ਜਾਂਦਾ ਹੈ ਅਤੇ ਸੁਰ ਨੀਵਾਂ ਕਰਨ ਲਈ ਇਸ ਦੀ ਖੱਲ ਉੱਤੇ ਪਾਣੀ ਦੀ ਭਿੱਜੀ ਹੋਈ ਗਿੱਲੀ ਲੀਰ ਰਗੜੀ ਜਾਂਦੀ ਹੈ ਤਾਂ ਜੋ ਇਸ ਦੀ ਖੱਲ ਨਰਮ ਹੋ ਕੇ ਹੇਠਲੇ ਸੁਰ ਤੇ ਬੋਲੇ ।
ਰਾਜੇ ਮਹਾਰਾਜਿਆਂ ਦੇ ਸਮੇਂ ਨਗਾਰੇ ਸਾਜ਼ ਨੂੰ ਉਨ੍ਹਾਂ ਦੀ ਸਵਾਰੀ ਦੇ ਅੱਗੇ ਵਜਾਇਆ ਜਾਂਦਾ ਸੀ ਤਾਂ ਜੋ ਲੋਕਾਂ ਨੂੰ ਪਤਾ ਲਗ ਜਾਏ ਕਿ ਮਹਾਰਾਜੇ ਦੀ ਸਵਾਰੀ ਆ ਰਹੀ ਹੈ ।
ਅੱਜਕੱਲ੍ਹ ਪੰਜਾਬ ਵਿਚ ਇਸ ਸਾਜ਼ ਦਾ ਬਹੁਤਾ ਪ੍ਰਯੋਗ ਨਹੀਂ ਕੀਤਾ ਜਾਂਦਾ । ਇਹ ਸਿਰਫ਼ ਗੁਰਦੁਆਰਿਆਂ ਵਿਚ ਕਦੇ ਕਦਾਈ ਵਜਾਇਆ ਜਾਂਦਾ ਹੈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-30-12-48-45, ਹਵਾਲੇ/ਟਿੱਪਣੀਆਂ: ਹ. ਪੁ. -ਪੰਜਾਬ ਦੇ ਲੋਕ ਸਾਜ਼-ਅਨਿਲ ਨਰੂਲਾ : 16
ਵਿਚਾਰ / ਸੁਝਾਅ
Please Login First