ਨਦੌਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਦੌਣ ਦੇਖੋ, ਨਾਦੌਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਦੌਣ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਦੌਣ (ਨਗਰ): ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਇਕ ਪੁਰਾਤਨ ਨਗਰ ਜੋ ਪਹਿਲਾਂ ਕਟੋਚ ਰਾਜਪੂਤਾਂ ਦੀ ਰਾਜਧਾਨੀ ਰਿਹਾ ਹੈ। ‘ਬਚਿਤ੍ਰ ਨਾਟਕ ’ ਵਿਚ ਲਿਖਿਆ ਹੈ ਕਿ ਪਹਾੜੀ ਰਾਜਿਆਂ ਵਲੋਂ ਖ਼ਿਰਾਜ ਨ ਪੁਜਣ ਕਾਰਣ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਫ਼ੌਜਦਾਰ ਮੀਆਂ ਖ਼ਾਨ ਨੂੰ ਵੱਡੀ ਫ਼ੌਜ ਸਹਿਤ ਪਹਾੜ ਵਲ ਭੇਜਿਆ। ਮੀਆਂ ਖ਼ਾਨ ਖ਼ੁਦ ਤਾਂ ਜੰਮੂ ਵਲ ਤੁਰ ਗਿਆ ਅਤੇ ਪਹਾੜੀ ਰਾਜਿਆਂ ਦੀ ਸਰਕਸ਼ੀ ਨੂੰ ਦਬਾਉਣ ਲਈ ਆਪਣੇ ਭਤੀਜੇ ਅਲਿਫ਼ ਖ਼ਾਨ ਨੂੰ ਨਦੌਣ ਵਲ ਭੇਜਿਆ। ਰਾਜਾ ਕ੍ਰਿਪਾਲ ਚੰਦ ਅਤੇ ਰਾਜਾ ਦਿਆਲ ਨੇ ਤਾਂ ਖ਼ਿਰਾਜ ਦੇ ਦਿੱਤਾ ਅਤੇ ਅਲਿਫ਼ ਖ਼ਾਨ ਦੇ ਦਲ ਵਿਚ ਸ਼ਾਮਲ ਹੋ ਗਏ। ਉਧਰ ਬਾਕੀ ਰਾਜੇ ਕਹਿਲੂਰ ਦੇ ਰਾਜਾ ਭੀਮ ਚੰਦ ਦੇ ਦਲ ਨਾਲ ਮਿਲ ਗਏ। ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਸਹਾਇਤਾ ਮੰਗੀ। ਗੁਰੂ ਜੀ ਆਪਣੇ ਚੋਣਵੇਂ ਸੈਨਿਕਾਂ ਸਹਿਤ ਉਸ ਦੀ ਮਦਦ ਲਈ ਨਦੌਣ ਗਏ। ਸੰਨ 1691 ਈ. ਦੇ ਮਾਰਚ ਮਹੀਨੇ ਵਿਚ ਯੁੱਧ ਹੋਇਆ। ਇਸ ਯੁੱਧ ਵਿਚ ਗੁਰੂ ਜੀ ਨੇ ਖ਼ੁਦ ਵੀ ਭਾਗ ਲਿਆ ਅਤੇ ਬੰਦੂਕ ਦੀਆਂ ਗੋਲੀਆਂ ਅਤੇ ਤੀਰਾਂ ਦੀ ਬੁਛਾੜ ਨਾਲ ਕਈ ਵੈਰੀ ਮਾਰੇ। ਯੁੱਧ ਵਿਚ ਅਲਿਫ਼ ਖ਼ਾਨ ਹਾਰ ਗਿਆ ਅਤੇ ਆਪਣਾ ਸਾਮਾਨ ਸਮੇਟੇ ਬਿਨਾ ਪਿੜੋਂ ਭਜ ਗਿਆ। ‘ਬਚਿਤ੍ਰ ਨਾਟਕ ’ ਅਨੁਸਾਰ— ਭਜੑਯੋ ਅਲਿਫ ਖ਼ਾਨੰ ਨ ਖ਼ਾਨਾ ਸੰਭਾਰਿਯੋ। ਭਜੇ ਔਰ ਬੀਰੰ ਨ ਧੀਰੰ ਬਿਚਾਰਿਯੋ। ਨਦੀ ਪੈ ਦਿਨੰ ਅਸਟ ਕੀਨੇ ਮੁਕਾਮੰ। ਭਲੀ ਭਾਤ ਦੇਖੈ ਸਬੈ ਰਾਜ- ਧਾਮੰ।੨੨।
ਗੁਰੂ ਜੀ ਬਿਆਸ ਨਦੀ ਦੇ ਖਬੇ ਕੰਢੇ ਉਤੇ ਅੱਠ ਦਿਨ ਰਹਿ ਕੇ ਆਨੰਦਪੁਰ ਵਾਪਸ ਆ ਗਏ। ਗੁਰੂ ਜੀ ਦੀ ਠਹਿਰ ਵਾਲੀ ਥਾਂ’ਤੇ ਬਾਦ ਵਿਚ ਸਮਾਰਕ ਬਣਵਾਇਆ ਗਿਆ। ਇਸ ਦੀ ਵਰਤਮਾਨ ਇਮਾਰਤ ਸ. ਬਿਸਾਖਾ ਸਿੰਘ , ਰਾਇ ਬਹਾਦਰ ਦਿੱਲੀ ਵਾਲੇ ਨੇ ਸੰਨ 1929 ਈ. ਵਿਚ ਬਣਵਾਈ। ਸੰਨ 1935 ਈ. ਵਿਚ ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੋਇਆ। ਉਥੋਂ ਦੀ ਵਿਵਸਥਾ ਇਕ ਸਥਾਨਕ ਕਮੇਟੀ ਰਾਹੀਂ ਕੀਤੀ ਜਾਂਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First