ਨਮਿੱਤਣ ਬਿਲ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Appropriation Bills ਨਮਿੱਤਣ ਬਿਲ: ਲੋਕ ਸਭਾ ਦੁਆਰਾ ਸੰਵਿਧਾਨ ਦੇ ਅਨੁਛੇਦ 113 ਅਧੀਨ ਗ੍ਰਾਂਟਾਂ ਨਿਰਮਿਤ ਕਰਨ ਤੋਂ ਤੁਰੰਤ ਬਾਅਦ ਭਾਰਤ ਦੇ ਸੰਚਿਤ ਫੰਡ ਵਿਚੋਂ ਸਾਰੀਆਂ ਰਕਮਾਂ ਦੇ ਨਮਿੱਤਣ ਲਈ ਬਿਲ ਪੇਸ਼ ਕੀਤਾ ਜਾਂਦਾ ਹੈ। ਇਹ ਬਿਲ ਲੋਕ ਸਭਾ ਦੁਆਰਾ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਅਤੇ ਭਾਰਤ ਦੇ ਸੰਚਿਤ ਵਿਚੋਂ ਵਸੂਲੀ ਯੋਗ ਖ਼ਰਚਾ ਦੀ ਪੂਰਤੀ ਲਈ ਹੁੰਦਾ ਹੈ। ਇਨ੍ਹਾਂ ਬਿਲਾਂ ਵਿਚ ਪਹਿਲਾਂ ਸੰਸਦ ਦੇ ਸਾਹਮਣੇ ਪੇਸ਼ ਵਿਵਰਣ ਤੋਂ ਅਧਿਕ ਰਕਮ ਕਿਸੇ ਵੀ ਸੂਰਤ ਵਿਚ ਨਹੀਂ ਹੋਣੀ ਚਾਹੀਦੀ। ਅਜਿਹੇ ਕਿਸੇ ਬਿਲ ਵਿਚ ਸੰਸਦ ਦੇ ਕਿਸੇ ਸਦਨ ਵਿਚ ਕਿਸੇ ਅਜਿਹੀ ਤਰਮੀਮ ਦੀ ਤਜ਼ਵੀਜ਼ ਨਹੀਂ ਹੋਵੇਗੀ ਜਿਸਦੇ ਪ੍ਰਭਾਵ ਵਜੋਂ ਰਕਮ ਵਿਚ ਵਿਭਿੰਨਤਾ ਆਵੇ ਜਾਂ ਇਸ ਪ੍ਰਕਾਰ ਨਿਰਮਿਤ ਗ੍ਰਾਂਟ ਦੇ ਉਦੇਸ਼ ਵਿਚ ਕੋਈ ਤਬਦੀਲੀ ਆਏ ਜਾਂ ਭਾਰਤ ਦੇ ਸੰਚਿਤ ਫੰਡ ਵਿਚੋਂ ਵਸੂਲੀਯੋਗ ਕਿਸੇ ਖ਼ਰਚ ਵਿਚ ਤਬਦੀਲੀ ਆਏ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਵਿਅਕਤੀ ਦਾ ਤਰਮੀਮ ਨੂੰ ਅਪਰਵਾਨ ਕਰਨ ਸਬੰਧੀ ਫ਼ੈਸਲਾ ਅੰਤਿਮ ਹੋਵੇਗਾ। ਭਾਰਤ ਦੇ ਸੰਚਿਤ ਫ਼ੰਡ ਵਿਚੋਂ ਅਨੁਛੇਦ 114 ਦੇ ਉਪਬੰਧਾਂ ਅਨੁਸਾਰ ਪਾਸ ਕੀਤੇ ਕਾਨੂੰਨ ਦੁਆਰਾ ਕੀਤੇ ਨਮਿੱਤਣ ਤੋਂ ਛੁੱਟ ਇਸ ਫ਼ੰਡ ਵਿਚੋਂ ਕੋਈ ਰਕਮ ਨਹੀਂ ਕਢਾਈ ਜਾਵੇਗੀ


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.