ਨਸਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਸਲ [ਨਾਂਇ] ਕੁਲ, ਖ਼ਾਨਦਾਨ, ਵੰਸ਼; ਕਿਸਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਸਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਸਲ. ਅ਼ ਸੰਗ੍ਯਾ—ਵੰਸ਼. ਕੁਲ. ਔਲਾਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਸਲ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Race ਨਸਲ: ਭਾਰਤ ਇਕ ਧਰਮ ਨਿਰਪੇਖ ਦੇਸ਼ ਹੈ ਅਤੇ ਰਾਜ ਕਿਸੇ ਨਾਗਰਿਕ ਨਾਲ ਉਸਦੇ ਧਰਮ ਨਸਲ, ਜਾਤੀ, ਲਿੰਗ , ਜਨਮ-ਸਥਾਨ ਜਾਂ ਇਨ੍ਹਾਂ ਵਿਚੋਂ ਕਿਸੇ ਕਾਰਨ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕਰੇਗਾ। ਕਿਸੇ ਵੀ ਨਾਗਰਿਕ ਨੂੰ ਆਪਣੇ ਧਰਮ, ਨਸਲ ਆਦਿ ਕਾਰਨ ਦੁਕਾਨਾਂ, ਰੈਸਟੋਰੈਂਟਾਂ, ਹੇਟਲਾਂ ਅਤੇ ਲੋਕ ਮਨੋਰੰਜਨ ਦੇ ਹੋਰ ਸਥਾਨਾਂ ਤੇ ਜਾਣ ਦੀ ਮਨਾਹੀ ਜਾਂ ਰੋਕ ਨਹੀਂ ਹੋਵੇਗਾ। ਰਾਜ ਦੁਆਰਾ ਪੂਰਣ ਜਾਂ ਅੰਸ਼ਿਕ ਰੂਪ ਵਿਚ ਬਣਾਏ ਜਾਂ ਆਮ ਜਨਤਾ ਦੀ ਦੀ ਵਰਤੋਂ ਲਈ ਸਮਰਪਿਤ ਖੂਹਾਂ, ਟੈਕਾਂ , ਇਸਨਾਨ-ਘਾਟਾਂ, ਸੜਕਾਂ ਆਦਿ ਦੀ ਵਰਤੋਂ ਬਿਨਾਂ ਕਿਸੇ ਧਰਮ, ਨਸਲ ਆਦਿ ਦੇ ਵਿਤਕਰੇ ਦੇ ਸਭ ਨੂੰ ਕਰਨ ਦੀ ਖੁਲ੍ਹ ਹੋਵੇਗੀ। ਪਰੰਤੂ ਸਰਕਾਰ ਇਸ ਸਬੰਧੀ ਇਸਤਰੀਆਂ ਅਤੇ ਬੱਚਿਆਂ ਲਈ ਵਿਸ਼ੇਸ਼ ਵਿਵਸਥਾ ਕਰ ਸਕਦੀ ਹੈ।

      ਰਾਜ ਵਿਚ ਕਿਸੇ ਰੋਜ਼ਗਾਰ ਜਾਂ ਨਿਯੂਕਤੀ ਲਾਂਲ ਸਬੰਧਤ ਸਾਰੇ ਮਾਮਲਿਆਂ ਵਿਚ ਬਿਨ੍ਹਾਂ ਵਿਤਕਰੇ ਸਾਰੇ ਨਾਗਰਿਕਾਂ ਨੂੰ ਸਮਾਨ ਅਵਸਰ ਪ੍ਰਦਾਨ ਕੀਤੇ ਜਾਣਗੇ। ਇਸ ਸਬੰਧ ਵਿਚ ਕਿਸੇ ਨਾਗਰਿਕ ਨਾਲ ਧਰਮ, ਨਸਲ ਜਾਤੀ, ਲਿੰਗ ਜਨਮ-ਸਥਾਨ, ਰਿਹਾਇਸ਼ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਅਪਾਤਰ ਕਰਾਰ ਦਿੱਤਾ ਜਾਵੇਗਾ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.